ਅਟਾਲ ਮਜਾਰਾ ਦੀ ਪੰਚਾਇਤ ਨੇ ਡਰੇਨ ਦੀ ਸਫਾਈ ਕਰਵਾਈ
ਸੜੋਆ, 23 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਦੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਜੋ ਸਾਡੇ ਪਿੰਡ ’ਚੋਂ ਬਰਸਾਤੀ ਡਰੇਨ ਨਿਕਲਦੀ ਹੈ ਪੰਜਾਬ ਸਰਕਾਰ ਵਲੋਂ ਉਸ ਡਰੇਨ ਦੀ ਸਿਫਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਪਗ 40 ਸਾਲਾਂ ਤੋਂ ਇਸ ਡਰੇਨ ਦੀ ਸਿਫਾਈ ਨਹੀਂ ਕਰਵਾਈ ਗਈ ਸੀ, ਜਿਸ ਨਾਲ ਬਰਸਾਤ ਦੇ ਮੌਸਮ ਵਿਚ ਜਦੋਂ ਪਹਾੜੀ ਇਲਾਕਿਆਂ ਵਿਚ ਭਾਰੀ ਮੀਂਹ ਪੈ ਜਾਂਦਾ ਸੀ ਤਾਂ ਮੀਂਹ ਦਾ ਪਾਣੀ ਭਰ ਕੇ ਇਸ ਡਰੇਨ ਰਾਹੀਂ ਪਿੰਡ ਅਟਾਲ ਮਜਾਰਾ ਨੂੰ ਜ਼ਿਆਦਾ ਮਾਰ ਕਰਦਾ ਸੀ।
ਸੜੋਆ, 23 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਅਟਾਲ ਮਜਾਰਾ ਦੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਜੋ ਸਾਡੇ ਪਿੰਡ ’ਚੋਂ ਬਰਸਾਤੀ ਡਰੇਨ ਨਿਕਲਦੀ ਹੈ ਪੰਜਾਬ ਸਰਕਾਰ ਵਲੋਂ ਉਸ ਡਰੇਨ ਦੀ ਸਿਫਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਪਗ 40 ਸਾਲਾਂ ਤੋਂ ਇਸ ਡਰੇਨ ਦੀ ਸਿਫਾਈ ਨਹੀਂ ਕਰਵਾਈ ਗਈ ਸੀ, ਜਿਸ ਨਾਲ ਬਰਸਾਤ ਦੇ ਮੌਸਮ ਵਿਚ ਜਦੋਂ ਪਹਾੜੀ ਇਲਾਕਿਆਂ ਵਿਚ ਭਾਰੀ ਮੀਂਹ ਪੈ ਜਾਂਦਾ ਸੀ ਤਾਂ ਮੀਂਹ ਦਾ ਪਾਣੀ ਭਰ ਕੇ ਇਸ ਡਰੇਨ ਰਾਹੀਂ ਪਿੰਡ ਅਟਾਲ ਮਜਾਰਾ ਨੂੰ ਜ਼ਿਆਦਾ ਮਾਰ ਕਰਦਾ ਸੀ। ਉਸ ਦੇ ਬਚਾਅ ਲਈ ਇਸ ਡਰੇਨ ਦੀ ਸਫਾਈ ਕਰਾਉਣ ਲਈ ਡਰੇਨ ਵਿਭਾਗ ਨੂੰ ਬੇਨਤੀ ਕੀਤੀ ਗਈ ਸੀ, ਤੇ ਹਲਕੇ ਦੀ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਸ ਡਰੇਨ ਦੀ ਸਫਾਈ ਦਾ ਕੰਮ ਕਰਾਉਣ ਵਿਚ ਸਾਡੇ ਪਿੰਡ ਦਾ ਸਹਿਯੋਗ ਕੀਤਾ। ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਬਲਾਕ ਦੇ ਜਿਨ੍ਹਾਂ ਪਿੰਡਾਂ ਵਿਚੋਂ ਬਰਸਾਤੀ ਪਾਣੀ ਦੀਆਂ ਡਰੇਨਾਂ ਲੰਘ ਰਹੀਆਂ ਹਨ ਉਨ੍ਹਾਂ ਡਰੇਨਾਂ ਦੀ ਸਫਾਈ ਕਰਵਾਉਣ ਦੇ ਉਪਰਾਲੇ ਕੀਤੇ ਜਾਣ। ਇਸ ਮੌਕੇ ਹਰਪ੍ਰੀਤ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਆਸ਼ਾ ਰਾਣੀ ਪੰਚ, ਬਹਾਦਰ ਸਿੰਘ ਪੰਚ ਤੇ ਲਖਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ।