19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕੌਮੀ ਪੱਧਰ ਦੇ ਫੁੱਟਬਾਲ ਖਿਡਾਰੀ ਸੇਵਾ ਮੁਕਤ ਜ਼ਿਲ੍ਹਾ ਖੇਡ ਅਫਸਰ ਜਲੰਧਰ ਹਰਭਜਨ ਸਿੰਘ ਨਹੀਂ ਰਹੇ

ਬਲਾਚੌਰ, 18 ਅਕਤੂਬਰ (ਨਰੇਸ਼ ਧੌਲ)-ਨਜ਼ਦੀਕੀ ਪਿੰਡ ਠਠਿਆਲਾ ਢਾਹਾਂ ਦੇ ਜੰਮਪਲ ਕੌਮੀ ਪੱਧਰ ਦੇ ਫੁੱਟਬਾਲ ਖਿਡਾਰੀ ਸੇਵਾ ਮੁਕਤ ਜ਼ਿਲ੍ਹਾ ਖੇਡ ਅਫਸਰ ਜਲੰਧਰ ਹਰਭਜਨ ਸਿੰਘ (80) ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।

Ad Position 21
No active advertisement
ਅਜੀਤ ਡੈਸਕ 19-10-2026
ਬਲਾਚੌਰ, 18 ਅਕਤੂਬਰ (ਨਰੇਸ਼ ਧੌਲ)-ਨਜ਼ਦੀਕੀ ਪਿੰਡ ਠਠਿਆਲਾ ਢਾਹਾਂ ਦੇ ਜੰਮਪਲ ਕੌਮੀ ਪੱਧਰ ਦੇ ਫੁੱਟਬਾਲ ਖਿਡਾਰੀ ਸੇਵਾ ਮੁਕਤ ਜ਼ਿਲ੍ਹਾ ਖੇਡ ਅਫਸਰ ਜਲੰਧਰ ਹਰਭਜਨ ਸਿੰਘ (80) ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਹ ਤਕਰੀਬਨ ਦੋ ਸਾਲ ਪੂਰੀ ਤਰ੍ਹਾਂ ਤੰਦਰੁਸਤ ਰਹੇ ਅਤੇ ਹੁਣ ਉਹ ਅਚਾਨਕ ਬਿਮਾਰ ਹੋਣ ਨਾਲ ਜਲੰਧਰ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਏ ਗਏ। ਜਿਥੇ ਉਹ ਕੁੱਝ ਦਿਨਾਂ ਦੇ ਇਲਾਜ ਤੋਂ ਬਾਅਦ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਉਨ੍ਹਾਂ ਆਪਣੇ ਅਧਿਆਪਨ ਦਾ ਸਫਰ ਸੀ. ਪੀ. ਐਡ ਕਾਲਜ ਰੋਪੜ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿਚ ਉਹ ਸਰਕਾਰੀ ਹਾਈ ਸਕੂਲ ਗੜ੍ਹੀ ਕਾਨੂੰਗੋ ਵਿਚ ਬਤੌਰ ਡੀ. ਪੀ. ਐਡ ਦੀ ਪੋਸਟ ’ਤੇ ਕੰਮ ਕਰਦੇ ਰਹੇ। ਬਾਅਦ ਵਿਚ ਉਹ ਸਪੋਰਟਸ ਕਾਲਜ ਜਲੰਧਰ ਵਿਚ ਬਤੌਰ ਫੁੱਟਬਾਲ ਕੋਚ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਜ਼ਿਲ੍ਹਾ ਖੇਡ ਅਫਸਰ ਜਲੰਧਰ ਨਿਯੁਕਤ ਹੋਏ। ਸੇਵਾ ਮੁਕਤੀ ਉਪਰੰਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਦਫ਼ਤਰ ਜਲੰਧਰ ਦੇ ਮੁੱਖ ਇੰਚਾਰਜ ਵੀ ਰਹੇ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚ ਉਹ ਬੜੀ ਸਤਿਕਾਰਤ ਸ਼ਖ਼ਸੀਅਤ ਦੇ ਤੌਰ ’ਤੇ ਜਾਣੇ ਜਾਂਦੇ ਸਨ। ਜਲੰਧਰ ਵਿਖੇ ਉਨ੍ਹਾਂ ਦੀ ਰਿਹਾਇਸ਼ ਹੋਣ ਕਾਰਨ ਬੀਤੇ ਦਿਨ ਜਲੰਧਰ ਵਿਖੇ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਵਿਦੇਸ਼ ਤੋਂ ਆਏ ਉਨ੍ਹਾਂ ਦੇ ਛੋਟੇ ਭਰਾ ਬਲਜੀਤ ਸਿੰਘ, ਸਪੁੱਤਰ ਪਰਮਿੰਦਰ ਸਿੰਘ, ਅਰਵਿੰਦਰ ਸਿੰਘ, ਧੀ ਗੁਰਪ੍ਰੀਤ ਕੌਰ ਅਤੇ ਰਿਸ਼ਤੇਦਾਰਾਂ ਨੇ ਵਿਖਾਈ। ਉਹ ਆਪਣੇ ਪਿੱਛੇ ਪਤਨੀ ਬਲਵੀਰ ਕੌਰ ਦੋ ਪੁੱਤਰਾਂ ਤੇ ਇਕ ਧੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਇੰਜੀਨੀਅਰਿੰਗ ਵਰਕਸ ’ਚ ਚੋਰੀ ਅਗਲੀ ਖ਼ਬਰ ਮਜਾਰਾ ਮੋਜੋਵਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 21 ਨੂੰ
Ad Position 24