19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਾਪਿਆਂ ਨਾਲੋਂ ਧੀਆਂ ਕਦੇ ਵੀ ਮੋਹ ਦੀਆਂ ਤੰਦਾਂ ਨਹੀਂ ਤੋੜਦੀਆਂ-ਤਜਿੰਦਰ ਸਿੰਘ

ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਵਿੱਕੀ ਫਰਨੀਚਰਜ਼ ਹਾਊਸ ਅੱਡਾ ਕੋਟ ਫਤੂਹੀ ਦੇ ਐਮ. ਡੀ.

Ad Position 21
No active advertisement
ਅਜੀਤ ਡੈਸਕ 19-10-2026
ਕਟਾਰੀਆਂ, 18 ਅਕਤੂਬਰ (ਪ੍ਰੇਮੀ ਸੰਧਵਾਂ)-ਵਿੱਕੀ ਫਰਨੀਚਰਜ਼ ਹਾਊਸ ਅੱਡਾ ਕੋਟ ਫਤੂਹੀ ਦੇ ਐਮ. ਡੀ. ਤੇ ਸਮਾਜ ਸੇਵੀ ਤਜਿੰਦਰ ਸਿੰਘ ਕੋਟ ਫਤੂਹੀ ਨੇ ਧੀਆਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿਚ ਕੁਝ ਕੁ ਬੇਦਰਦੇ ਲੋਕਾਂ ਵਲੋਂ ਪੁੱਤਰਾਂ ਦੀ ਲਾਲਸਾ ਲਈ ਕਰਵਾਏ ਜਾਂਦੇ ਕਤਲਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ, ਜੋ ਸਾਡੇ ਲਈ ਇਕ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਪੁੱਤ ਤਾਂ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਮਾਪਿਆਂ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ ਦਿੰਦੇ ਹਨ, ਪਰ ਧੀਆਂ ਮਰਦੇ ਦਮ ਤੱਕ ਆਪਣੇ ਮਾਪਿਆਂ ਨਾਲੋਂ ਕਦੇ ਵੀ ਮੋਹ ਦੀਆਂ ਤੰਦਾਂ ਨਹੀਂ ਤੋੜਦੀਆਂ। ਸਮਾਜ ਸੇਵੀ ਤਜਿੰਦਰ ਸਿੰਘ ਤੇ ਸਮਾਜ ਸੇਵਕਾ ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੀਆਂ ਲਾਡਲੀਆਂ ਬੱਚੀਆਂ ਨੂੰ ਅਜੋਕੇ ਸਮੇਂ ’ਚ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਤੇ ਨਸ਼ੇ ਵਰਗੀਆਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁੱਜੋ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਜੋੜ ਮੇਲਾ 21 ਤੋਂ-ਪ੍ਰਧਾਨ ਬਲਵੀਰ ਸਿੰਘ, ਤਰਨਜੀਤ ਸਿੰਘ ਵਾਈਸ ਪ੍ਰਧਾਨ ਅਗਲੀ ਖ਼ਬਰ ਲੜੋਆ ਦੇ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਨੇ ਜਿੱਤੀ
Ad Position 24