15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਿੰਡਾਂ ਦਾ ਵਿਕਾਸ ਕਰਨ ਵਾਲੇ ਦਫ਼ਤਰ ਦਾ ਆਪਣਾ ਹੀ ਬੁਰਾ ਹਾਲ

ਸੜੋਆ, 14 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ ਦਫ਼ਤਰ ਦੀ ਆਪਣੀ ਹਾਲਤ ਹੀ ਚਿੰਤਾਜਨਕ ਬਣੀ ਹੋਈ ਹੈ। ਦਫ਼ਤਰ ਦੇ ਬਾਥਰੂਮਾਂ ਦੇ ਦਰਵਾਜ਼ੇ ਨਾ ਹੋਣ ਕਾਰਨ ਮਹਿਲਾ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਸੜੋਆ ਬੀ.ਡੀ.ਓ ਦਫ਼ਤਰ ਦੇ ਲੇਡੀਜ਼ ਬਾਥਰੂਮ ਬਿਨਾਂ ਦਰਵਾਜ਼ੇ ਤੋਂ ਹੰਝੂ ਵਹਾ ਰਿਹਾ। ਤਸਵੀਰ : ਸਹੂੰਗੜਾ 15-10-2026
ਸੜੋਆ, 14 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ ਦਫ਼ਤਰ ਦੀ ਆਪਣੀ ਹਾਲਤ ਹੀ ਚਿੰਤਾਜਨਕ ਬਣੀ ਹੋਈ ਹੈ। ਦਫ਼ਤਰ ਦੇ ਬਾਥਰੂਮਾਂ ਦੇ ਦਰਵਾਜ਼ੇ ਨਾ ਹੋਣ ਕਾਰਨ ਮਹਿਲਾ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਅਜਿਹੇ ਦੱਸੇ ਜਾ ਰਹੇ ਹਨ ਕਿ ਮਹਿਲਾ ਕਰਮਚਾਰੀਆਂ ਨੂੰ ਬਾਥਰੂਮ ਦੀ ਸਹੂਲਤ ਲਈ ਦੂਜਿਆਂ ਦੇ ਘਰਾਂ ਵਿੱਚ ਜਾਣਾ ਪੈਂਦਾ ਹੈ। ਇਹ ਸਥਿਤੀ ਸਬੰਧਤ ਵਿਭਾਗ ਦੇ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਜਿਹੜਾ ਦਫ਼ਤਰ ਪਿੰਡਾਂ ਵਿੱਚ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ, ਜੇਕਰ ਉਸੇ ਦਫ਼ਤਰ ਵਿੱਚ ਮਹਿਲਾ ਸਟਾਫ਼ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਹੁਣ ਦੇਖਣਾ ਹੋਵੇਗਾ ਕਿ ਸਬੰਧਤ ਅਧਿਕਾਰੀ ਇਸ ਮਾਮਲੇ ਦਾ ਕਦੋਂ ਨੋਟਿਸ ਲੈਂਦੇ ਹਨ ਅਤੇ ਮਹਿਲਾ ਕਰਮਚਾਰੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਕੀ ਕਦਮ ਚੁੱਕਦੇ ਹਨ। ਸਵਾਲ ਇਹ ਹੈ ਕਿ ਜਦੋਂ ਦਫ਼ਤਰ ਵਿੱਚ ਹੀ ਬੁਨਿਆਦੀ ਸਹੂਲਤਾਂ ਨਹੀਂ, ਤਾਂ ਪਿੰਡਾਂ ਦੇ ਵਿਕਾਸ ਦੇ ਦਾਅਵੇ ਕਿੰਨੇ ਕੁ ਸਾਰਥਕ ਹਨ। ਜਦੋਂ ਬੀ.ਡੀ.ਪੀ.ਓ ਸਤਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਭ ਕੁੱਝ ਮੇਰੇ ਧਿਆਨ ਵਿੱਚ ਹੈ, ਮੈਂ ਬਾਥਰੂਮ ਦੇ ਜਲਦੀ ਦਰਵਾਜੇ ਲਵਾਉਣ ਦੀ ਕੋਸ਼ਿਸ਼ ਕਰਾਂਗਾ। ਉਧਰ ਜਦੋਂ ਬਲਾਕ ਕਾਂਗਰਸ ਦੇ ਪ੍ਰਧਾਨ ਤਿਲਕ ਰਾਜ ਸੂਦ ਤੇ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਅਤੇ ਚੌਧਰੀ ਸੁਖਵਿੰਦਰ ਸਿੰਘ ਸੜੋਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਹਿਕਮਾ ਖੁਦ ਦੂਸਰੇ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਾਉਂਦਾ ਹੈ, ਜਦ ਕਿ ਆਪਣੇ ਹੀ ਉਸਦੇ ਦਫਤਰ ਦਾ ਬੁਰਾ ਹਾਲ ਹੈ। ਕੰਮ ਕਰਾਉਣ ਆਉਣ-ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਕਰੀਬ ਹੋ ਗਏ ਹਨ ਕਿ ਬਗੈਰ ਬਾਥਰੂਮਾਂ ਦੇ ਦਰਵਾਜ਼ਿਆਂ ਤੋਂ ਬਿਨਾਂ, ਦਫਤਰ ਵਿੱਚ ਕੰਮ ਕਰਾਉਣ ਵਾਲੇ ਲੋਕ ਤੇ ਕਰਮਚਾਰੀ ਬਾਥਰੂਮ ਕਰਨ ਲਈ ਇੱਧਰ-ਉੱਧਰ ਦੀਆਂ ਟਕਰਾ ਮਾਰ ਰਹੇ ਹਨ, ਜਦਕਿ ਬਲਾਕ ਦਾ ਬੀ.ਡੀ.ਪੀ.ਓ ਜਿਸ ਨੂੰ ਢਾਈ ਮਹੀਨੇ ਦੇ ਕਰੀਬ ਹੋ ਗਏ ਹਨ ਆਏ ਹੋਏ ਨੂੰ ਉਸ ਨੇ ਵੀ ਅਜੇ ਤੱਕ ਦਰਵਾਜੇ ਲਵਾਉਣ ਲਈ ਪਹਿਲਕਦਮੀ ਨਹੀਂ ਕੀਤੀ। ਉਹਨਾਂ ਡੀ.ਸੀ ਤੇ ਏ.ਡੀ.ਸੀ ਵਿਕਾਸ ਅਤੇ ਡੀ.ਡੀ.ਪੀ.ਓ ਨਵਾਂਸ਼ਹਿਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਬਾਥਰੂਮਾਂ ਨੂੰ ਦਰਵਾਜੇ ਲਗਵਾਉਣ ਲਈ ਬੀ.ਡੀ.ਪੀ.ਓ ਨੂੰ ਸਖਤ ਹਿਦਾਇਤ ਕਰਨ।
Ad Position 22
No active advertisement
ਪਿਛਲੀ ਖ਼ਬਰ ਗਾਇਕ ਲਖਵਿੰਦਰ ਸਿੰਘ ਸੂਰਾਪੁਰੀ ਦੇ ਗੀਤ ‘ਅੱਗ ਨਾ ਲਾਵਾ” ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ ਅਗਲੀ ਖ਼ਬਰ ਮਾਨਸਾ ਜਾ ਰਹੇ ਕਾਂਗਰਸ ਆਗੂਆਂ ਨੂੰ ਪੁਲਿਸ ਨੇ ਰੋਕ ਕੇ ਹਿਰਾਸਤ ਵਿਚ ਲਿਆ
Ad Position 24