14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਬਹੁ ਗਿਣਤੀ ਸਾਥੀ ਕਾਂਗਰਸ ਪਾਰਟੀ ’ਚ ਸ਼ਾਮਿਲ

ਬਲਾਚੌਰ, 13 ਅਕਤੂਬਰ (ਨਰੇਸ਼ ਧੌਲ)-ਹਲਕਾ ਬਲਾਚੌਰ ਅੰਦਰ ਜ਼ੋਨ-ਭੱਦੀ ਦੇ ਪਿੰਡ ਸੰਤ ਨਗਰ-ਬੂੰਗੜੀ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ ਗਏ।

Ad Position 21
No active advertisement
ਪਿੰਡ ਸੰਤ ਨਗਰ ਬੂੰਗੜੀ ਵਿਖੇ ਕਾਂਗਰਸ ਦੀ ਲੋਕ ਮਿਲਣੀ ਦੌਰਾਨ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ, ਹਾਜ਼ਰ ਇਲਾਕਾ ਵਾਸੀ ਤੇ ਕਾਂਗਰਸ ਦੇ ਅਹੁਦੇਦਾਰ। ਤਸਵੀਰ : ਨਰੇਸ਼ ਧੌਲ 14-10-2026
ਬਲਾਚੌਰ, 13 ਅਕਤੂਬਰ (ਨਰੇਸ਼ ਧੌਲ)-ਹਲਕਾ ਬਲਾਚੌਰ ਅੰਦਰ ਜ਼ੋਨ-ਭੱਦੀ ਦੇ ਪਿੰਡ ਸੰਤ ਨਗਰ-ਬੂੰਗੜੀ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭੱਦੀ ਦੇ ਸਰਪੰਚ ਪਿਆਰਾ ਲਾਲ ਦੇ ਸਪੁੱਤਰ ਭਜਨ ਲਾਲ ਆਪਣੇ ਬਹੁ ਗਿਣਤੀ ਸਾਥੀਆਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਨਵੇਂ ਸਾਥੀਆਂ ਦਾ ਕਾਂਗਰਸ ਪਰਿਵਾਰ ਵਿਚ ਸਵਾਗਤ ਕਰਦਿਆਂ ਅਜੇ ਮੰਗੂਪੁਰ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ। ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗਪੁਰ ਸਾਬਕਾ ਵਿਧਾਇਕ ਬਲਾਚੌਰ, ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਤਰਸੇਮ ਚੌਧਰੀ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਬਲਦੇਵ ਰਾਜ ਰਾਜੂ ਬੁੰਗੜੀ, ਨਾਨਕ ਸਿੰਘ ਬਾਂਠ ਜੰਡੀ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਸੈੱਲ, ਜਿੰਦਰ ਕੁਮਾਰ ਪ੍ਰਧਾਨ ਐਸ. ਸੀ. ਸੈੱਲ, ਵਿਜੇ ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ, ਵਿਜੇ ਮੋਹਨ ਚੇਅਰਮੈਨ ਟਕਾਰਲਾ, ਮਲਕੀਤ ਸਿੰਘ ਧੌਲ ਸਾਬਕਾ ਸਰਪੰਚ, ਲਾਲ ਬਹਾਦੁਰ, ਕੇਵਲ ਸਰਪੰਚ ਨਾਨੋਵਾਲ ਕੰਢੀ, ਗਾਂਧੀ ਸਾਬਕਾ ਕੌਂਸਲਰ, ਹੇਮੰਤ ਚੌਧਰੀ ਮੰਡਲ ਪ੍ਰਧਾਨ, ਸ਼ਾਮ ਚੌਧਰੀ ਮੰਡਲ ਪ੍ਰਧਾਨ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਮਨੋਹਰ ਲਾਲ ਭਾਟੀਆ ਸੀਨੀਅਰ ਆਗੂ, ਸੁਰਿੰਦਰ ਸ਼ਿੰਦਾ ਪ੍ਰਧਾਨ, ਅਰਜੁਨ ਸਿੰਘ ਆਗੂ, ਹਰਮੇਸ਼ ਚੌਧਰੀ ਸਾਬਕਾ ਸਰਪੰਚ ਉਧਨਵਾਲ, ਰਘੂਵੀਰ ਚੌਧਰੀ, ਧਰਮ ਪਾਲ ਰਾਣਾ ਬਲਵੰਤ ਚੌਧਰੀ, ਕੁਲਦੀਪ ਬਾਬਾ ਮੰਢਿਆਣੀ, ਮੋਕਸ਼ ਰਾਜੂ ਮਾਜਰਾ, ਸੁਖਦੇਵ ਲੰਬੂਆਂ, ਮਹਿੰਦਰ ਸਰਪੰਚ ਸਹਿਬਾਜਪੁਰ, ਧਰਮਵੀਰ ਟਕਾਰਲਾ ਜਨਰਲ ਸਕੱਤਰ ਡੀ. ਸੀ. ਸੀ, ਕੇਵਲ ਚੌਧਰੀ ਸਾਬਕਾ ਸਰਪੰਚ, ਅੰਮ੍ਰਿਤ ਮੰਗੂਪੁਰ ਯੂਥ ਆਗੂ, ਸੀਤਾ ਰਾਮ ਚੌਧਰੀ, ਸਮੂਹ ਕਾਂਗਰਸੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਲਿਆ ਭਾਗ ਅਗਲੀ ਖ਼ਬਰ ਪ੍ਰਧਾਨ ਐਨ. ਕੇ. ਸ਼ਰਮਾ ਵਲੋਂ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਲਈ ਬਲਾਚੌਰ ਦੇ ਵਪਾਰੀਆਂ ਤੇ ਉਦਯੋਗਪਤੀਆਂ ਤੋਂ ਲਏ ਸੁਝਾਅ
Ad Position 24