ਗੁਰਮੀਤ ਹਸਪਤਾਲ ਨਵਾਂਸ਼ਹਿਰ ਨੇ ਸਿਹਤ ਜਾਂਚ ਕੈਂਪ ਲਗਾਇਆ
ਸਾਹਲੋਂ, 13 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਗੁਰਦੁਆਰਾ ਮੋਮਆਣਾ ਸਾਹਿਬ ਸਾਹਲੋਂ ਵਿਖੇ ਹੱਡੀਆਂ ਦੇ ਗੁਰਮੀਤ ਹਸਪਤਾਲ ਦੇ ਬਾਨੀ ਡਾ. ਮੰਗਤ ਸਿੰਘ ਤੇ ਸਮਾਜ ਸੇਵੀ ਸਾਬਕਾ ਲੇਬਰ ਕਮਿਸ਼ਨਰ ਸੁਖਜਿੰਦਰ ਸਿੰਘ ਸਰਾਂ ਦੀ ਅਗਵਾਈ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ।
ਸਾਹਲੋਂ, 13 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਗੁਰਦੁਆਰਾ ਮੋਮਆਣਾ ਸਾਹਿਬ ਸਾਹਲੋਂ ਵਿਖੇ ਹੱਡੀਆਂ ਦੇ ਗੁਰਮੀਤ ਹਸਪਤਾਲ ਦੇ ਬਾਨੀ ਡਾ. ਮੰਗਤ ਸਿੰਘ ਤੇ ਸਮਾਜ ਸੇਵੀ ਸਾਬਕਾ ਲੇਬਰ ਕਮਿਸ਼ਨਰ ਸੁਖਜਿੰਦਰ ਸਿੰਘ ਸਰਾਂ ਦੀ ਅਗਵਾਈ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ। ਕੈਂਪ ਵਿਚ ਗੁਰਮੀਤ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਏ 250 ਤੋਂ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾ. ਮੰਗਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਵਲੋਂ ਅਕਸਰ ਵੱਖ-ਵੱਖ ਪਿੰਡਾਂ ਵਿਚ ਮੁਫਤ ਕੈਂਪ ਲਗਾ ਕੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਦਿੱਤਾ ਜਾਦਾਂ ਹੈ। ਇਸੇ ਲੜੀ ਵਿਚ ਪਿੰਡ ਸਾਹਲੋਂ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ, ਜਿਸ ਦਾ ਪ੍ਰਬੰਧ ਕਮੇਟੀ ਵਲੋਂ ਬੜੇ ਸੁਚੱਜੇ ਢੰਗ ਕੀਤਾ। ਉਨ੍ਹਾਂ ਦੱਸਿਆ ਕੈਂਪ ਵਿਚ ਮਰੀਜ਼ਾਂ ਦੇ ਗੋਡੇ, ਚੂਲੇ, ਹੱਥੇਲੀਆਂ, ਰੀੜ੍ਹ ਦੀ ਹੱਡੀ, ਹਰਨੀਆਂ, ਗੁਦੂਦਾਂ, ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ ਆਦਿ ਜੋੜਾਂ ਤੋਂ ਇਲਾਵਾ ਕੈਂਪ ਵਿਚ ਬੁਖਾਰ, ਟਾਈਫਾਇਡ, ਡੇਂਗੂ, ਮਲੇਰੀਆ, ਵਾਇਰਲ, ਬੀ. ਪੀ. ਤੇ ਸ਼ੂਗਰ ਦੇ ਮੁਫ਼ਤ ਟੈਸਟ ਕਰਕੇ ਬਿਮਾਰੀਆਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਵਧੀਆ ਇਲਾਜ ਦੀ ਸਲਾਹ ਦਿੱਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।