13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਨਵਾਂਸ਼ਹਿਰ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦਾ ਵਫਦ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮਿਲਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਂਅ ’ਤੇ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਿਆ, ਜਿਸ ਵਿਚ ਜਿਸ ਤਰ੍ਹਾਂ ਦਿੱਲੀ ਅਤੇ ਚੰਡੀਗੜ੍ਹ ਵਿਚ ਸੀ.

Ad Position 21
No active advertisement
ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਹੰਸਰੋਂ ਨਾਲ ਬਲਵੀਰ ਸਿੰਘ ਤਾਂਦੀ, ਗੁਰਪਾਲ ਸਿੰਘ ਫੌਜੀ ਤੇ ਹੋਰ। 13-10-2026
ਨਵਾਂਸ਼ਹਿਰ, 12 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦਾ ਵਫਦ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮਿਲਿਆ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਂਅ ’ਤੇ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਿਆ, ਜਿਸ ਵਿਚ ਜਿਸ ਤਰ੍ਹਾਂ ਦਿੱਲੀ ਅਤੇ ਚੰਡੀਗੜ੍ਹ ਵਿਚ ਸੀ. ਐਨ. ਜੀ. ਗੈਸ ਦੀਆਂ ਕੀਮਤਾਂ ਵਿਚ ਵੈਟ ਘਟਾ ਕੇ ਜ਼ੀਰੋ ਪ੍ਰਸੈਂਟ ਕੀਤਾ ਗਿਆ ਹੈ ਉਸੇ ਤਰ੍ਹਾਂ ਪੰਜਾਬ ਵਿਚ ਵੀ ਇਹ ਫੈਸਲਾ ਲਾਗੂ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵਿਚ ਟੈਕਸੀ ਤੇ ਟਰਾਂਸਪੋਰਟ ਉਦਯੋਗ ਵਧਦੀਆਂ ਈਧਨ ਕੀਮਤਾਂ ,ਵਾਹਨਾਂ ਦੀ ਸਾਂਭ ਸੰਭਾਲ ਤੇ ਹੋਰ ਸੰਚਾਲਕ ਖਰਚਿਆਂ ਕਾਰਨ ਆਰਥਿਕ ਦਬਾ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਹਾਲਤਾਂ ਵਿਚ ਸੀ. ਐਨ. ਜੀ. ’ਤੇ ਟੈਕਸ ਦਾ ਬੋਝ ਘਟਾਉਣਾ ਟੈਕਸੀ ਚਾਲਕਾਂ ਅਤੇ ਮਾਲਕਾਂ ਲਈ ਵੱਡੀ ਰਾਹਤ ਸਾਬਤ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਤੇ ਗੁਆਂਢੀ ਖੇਤਰਾਂ ਵਿਚ ਸੀ. ਐਨ. ਜੀ. ਦੀਆਂ ਕੀਮਤਾਂ ਦਾ ਅੰਤਰ ਟੈਕਸੀ ਆਪ੍ਰੇਟਰ ਦੇ ਖਰਚਿਆਂ ’ਤੇ ਅਸਰ ਪਾਉਂਦਾ ਹੈ। ਕਈ ਵਾਹਨ ਚਾਲਕ ਘੱਟ ਕੀਮਤ ’ਤੇ ਸੀ. ਐਨ. ਜੀ. ਭਰਵਾਉਣ ਲਈ ਪੰਜਾਬ ਤੋਂ ਬਾਹਰਲੇ ਪੰਪਾਂ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਪੰਜਾਬ ਵਿਚ ਸੀ. ਐਨ. ਜੀ. ਦੀ ਵਿਕਰੀ ਤੇ ਸਰਕਾਰੀ ਟੈਕਸ ਮਾਲੀਏ ’ਤੇ ਵੀ ਅਸਰ ਪੈਂਦਾ ਹੈ। ਯੂਨੀਅਨ ਨੇ ਆਖਿਆ ਕਿ ਜੇਕਰ ਪੰਜਾਬ ਸੀ. ਐਨ. ਜੀ. ’ਤੇ ਵੈਟ ਦੀ ਦਰ ਜੀਰੋ ਕਰਦੀ ਹੈ ਤਾਂ ਇਸ ਨਾਲ ਟੈਕਸੀ ਚਾਲਕਾਂ ਦੇ ਰੋਜ਼ਾਨਾ ਤੇ ਮਹੀਨਾਵਾਰ ਈਧਨ ਖਰਚਿਆਂ ਵਿਚ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚੋਂ ਹੀ ਸੀ. ਐਨ. ਜੀ. ਖਰੀਦਣ ਨੂੰ ਉਤਸ਼ਾਹ ਮਿਲ ਸਕਦਾ ਹੈ। ਟਰਾਂਸਪੋਰਟ ਕਾਰੋਬਾਰ ਨੂੰ ਮਜ਼ਬੂਤੀ ਮਿਲ ਸਕਦੀ ਹੈ ਅਤੇ ਵਾਤਾਵਰਨ ਅਨੁਕੂਲ ਬਾਲਣ ਦੀ ਵਰਤੋਂ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਇਸ ਮੌਕੇ ਬਲਵੀਰ ਸਿੰਘ ਥਾਂਦੀ ਵਾਇਸ ਚੇਅਰਮੈਨ ਪੰਜਾਬ ਚੇਅਰਮੈਨ ਨਵਾਂਸ਼ਹਿਰ, ਗੁਲਜ਼ਾਰ ਸਿੰਘ ਫੌਜੀ ਬਲਾਕ ਪ੍ਰਧਾਨ ਔੜ, ਬੌਬੀ ਭੰਗਲ ਬਲਾਕ ਪ੍ਰਧਾਨ ਬੰਗਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਦਾ ਇਕ ਨੌਜਵਾਨ ਹੋਰ ਚੜ੍ਹਿਆ ਟਿੱਪਰ ਦੀ ਭੇਟ ਅਗਲੀ ਖ਼ਬਰ ਬਿਨਾਂ ਤਿਰਪਾਲ ਪਾ ਕੇ ਰੇਤਾ ਲੈ ਕੇ ਜਾਂਦੇ ਟਿੱਪਰ ਟਰਾਲੇ ਬਣ ਰਹੇ ਨੇ ਹਾਦਸਿਆਂ ਦਾ ਕਾਰਨ
Ad Position 24