12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਚੋਰੀ ਦੇ ਮਾਮਲੇ ਵਿਚ ਨਾਮਜ਼ਦ ਦੂਜਾ ਕਥਿਤ ਦੋਸ਼ੀ ਹਰਮੇਸ਼ ਕੁਮਾਰ ਗੋਰਾ ਕਾਬੂ

ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਠਗੜ੍ਹ ਪੁਲਿਸ ਨੂੰ ਐਸ. ਐਚ.

Ad Position 21
No active advertisement
ਅਜੀਤ ਡੈਸਕ 12-10-2026
ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਠਗੜ੍ਹ ਪੁਲਿਸ ਨੂੰ ਐਸ. ਐਚ. ਓ. ਕਮਲ ਤਨੇਜਾ ਦੀ ਅਗਵਾਈ ਹੇਠ ਪੁਲਿਸ ਨੇ ਚੋਰੀ ਦੇ ਇਕ ਪੁਰਾਣੇ ਮਾਮਲੇ ਵਿਚ ਨਾਮਜ਼ਦ ਦੂਜੇ ਕਥਿਤ ਦੋਸ਼ੀ ਹਰਮੇਸ਼ ਕੁਮਾਰ ਗੋਰਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮਹਿੰਦੀਪੁਰ ਨੂੰ ਕਾਬੂ ਕਰ ਲਿਆ ਹੈ। ਇਸ ਕਾਰਵਾਈ ਨੂੰ ਏ. ਐਸ. ਆਈ. ਧਰਮ ਚੰਦ, ਏ. ਐਸ. ਆਈ. ਕੁਲਵਿੰਦਰ ਸਿੰਘ ਅਤੇ ਏ. ਐਸ. ਆਈ. ਰਾਮ ਸ਼ਾਹ ਦੀ ਟੀਮ ਨੇ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਕਾਠਗੜ੍ਹ ਵਿਖੇ 17 ਜੂਨ 2026 ਨੂੰ ਮੁਕੱਦਮਾ ਨੰਬਰ 93 ਅਧੀਨ ਧਾਰਾ 303(2) ਬੀ.ਐਨ.ਐਸ ਤਹਿਤ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪਹਿਲਾਂ ਮੋਹਿਤ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਨਿਗਾਹੀ ਦੇ ਵਾੜੇ ਰੱਤੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵਲੋਂ ਕਥਿਤ ਦੋਸ਼ੀ ਮੋਹਿਤ ਕੁਮਾਰ ਨੂੰ ਹਵਾਲਾਤ ਵਿਚੋਂ ਬਾਹਰ ਕੱਢ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਦੌਰਾਨੇ ਪੁੱਛਗਿੱਛ ਕਥਿਤ ਦੋਸ਼ੀ ਮੋਹਿਤ ਕੁਮਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਮੋਟਰਸਾਈਕਲ ਇਕੱਲੇ ਨੇ ਨਹੀਂ ਸਗੋਂ ਆਪਣੇ ਸਾਥੀ ਹਰਮੇਸ਼ ਕੁਮਾਰ ਗੋਰਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮਹਿੰਦੀਪੁਰ ਨਾਲ ਰਲ ਕੇ ਚੋਰੀ ਕੀਤਾ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਰਮੇਸ਼ ਕੁਮਾਰ ਗੋਰਾ ਨੂੰ ਵੀ ਇਸੇ ਮੁਕੱਦਮੇ ਵਿਚ ਕਥਿਤ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ। ਨਾਮਜ਼ਦ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਹਰਮੇਸ਼ ਉਰਫ ਗੋਰਾ ਨੂੰ ਕਾਬੂ ਕਰ ਲਿਆ। ਐਸ. ਐਚ. ਓ. ਕਮਲ ਤਨੇਜਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੁਕੱਦਮੇ ਦੇ ਹਾਲਾਤ ਜਿਮਨੀ ਰਾਹੀਂ ਅਰਜ਼ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਥਾਣਾ ਕਾਠਗੜ੍ਹ ਅਧੀਨ ਆਉਂਦੇ ਪਿੰਡਾਂ ’ਚ ਕਾਸੋ ਆਪ੍ਰੇਸ਼ਨ ਅਗਲੀ ਖ਼ਬਰ ਭਾਰੀ ਮੀਂਹ ਨੇ ਝੋਨੇ ਦੀ ਕਟਾਈ ਰੋਕੀ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
Ad Position 24