09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਫ਼ੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਨਵਾਂਸ਼ਹਿਰ ਵਲੋਂ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ

ਨਵਾਂਸਹਿਰ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰਿਟਾਇਰਡ ਪੈਨਸ਼ਨਰਜ਼ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਜਾਇਜ਼ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਵਲੋਂ ਜੋ ਢਿੱਲ-ਮਠ ਤੇ ਅੜਿੱਕੇ ਪਾਏ ਜਾ ਰਹੇ ਹਨ, ਉਨ੍ਹਾਂ ਸੰਬੰਧੀ ਸਰਕਾਰ ਨੂੰ ਫ਼ੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਪੰਜਾਬ, ਸਬ ਜ਼ੋਨ ਨਵਾਂਸ਼ਹਿਰ ਵਿਖੇ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਫੈਸਲੇ ਨੂੰ ਇੰਨ ਬਿੰਨ ਲਾਗੂ ਕਰੇ, ਨਹੀਂ ਤਾਂ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਮਹਾਂ ਸੰਘ ਪੰਜਾਬ ਵਲੋਂ ਜੋ ਮਹਾਂ ਰੈਲੀ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ 10 ਅਕਤੂਬਰ 2026 ਨੂੰ ਕੀਤੀ ਜਾ ਰਹੀ ਹੈ ਉਸ ਵਿਚ ਹੁੰਮ-ਹੁਮਾ ਕੇ ਹਾਜ਼ਰ ਹੋਣ ਦੀ ਸਮੂਹ ਮੈਂਬਰਾਂ ਵਲੋਂ ਵੱਚਨਬੱਧਤਾ ਦੁਹਰਾਈ ਗਈ।

Ad Position 21
No active advertisement
ਅਜੀਤ ਡੈਸਕ 10-10-2026
ਨਵਾਂਸਹਿਰ, 9 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰਿਟਾਇਰਡ ਪੈਨਸ਼ਨਰਜ਼ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਜਾਇਜ਼ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਵਲੋਂ ਜੋ ਢਿੱਲ-ਮਠ ਤੇ ਅੜਿੱਕੇ ਪਾਏ ਜਾ ਰਹੇ ਹਨ, ਉਨ੍ਹਾਂ ਸੰਬੰਧੀ ਸਰਕਾਰ ਨੂੰ ਫ਼ੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਪੰਜਾਬ, ਸਬ ਜ਼ੋਨ ਨਵਾਂਸ਼ਹਿਰ ਵਿਖੇ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਫੈਸਲੇ ਨੂੰ ਇੰਨ ਬਿੰਨ ਲਾਗੂ ਕਰੇ, ਨਹੀਂ ਤਾਂ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਮਹਾਂ ਸੰਘ ਪੰਜਾਬ ਵਲੋਂ ਜੋ ਮਹਾਂ ਰੈਲੀ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ 10 ਅਕਤੂਬਰ 2026 ਨੂੰ ਕੀਤੀ ਜਾ ਰਹੀ ਹੈ ਉਸ ਵਿਚ ਹੁੰਮ-ਹੁਮਾ ਕੇ ਹਾਜ਼ਰ ਹੋਣ ਦੀ ਸਮੂਹ ਮੈਂਬਰਾਂ ਵਲੋਂ ਵੱਚਨਬੱਧਤਾ ਦੁਹਰਾਈ ਗਈ। ਮੀਟਿੰਗ ਵਿਚ ਇੰਜੀ: ਅਰਜਨ ਦੇਵ ਕੋ-ਕਨਵੀਨਰ, ਇੰਜੀ: ਜੋਗਾ ਸਿੰਘ ਕੋ-ਕਨਵੀਨਰ, ਇੰਜੀ: ਬਲਵਿੰਦਰ ਕੁਮਾਰ, ਇੰਜੀ: ਵਿਜੇ ਕੁਮਾਰ, ਇੰਜੀ: ਤੇਜ ਪਾਲ, ਇੰਜੀ: ਸਰਬਜੀਤ ਸਰੋਆ, ਇੰਜੀ: ਜੈ ਪ੍ਰਕਾਸ਼, ਇੰਜੀ: ਚੰਚਲ ਸਿੰਘ, ਇੰਜੀ: ਕੁਲਵਿੰਦਰ ਸਿੰਘ, ਇੰਜੀ: ਕੇਹਰ ਚੰਦ, ਇੰਜੀ: ਸਰੂਪ ਲਾਲ ਤੇ ਇੰਜੀ: ਜਗਦੀਸ਼ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿੱਕਰ ਸਿੰਘ ਇਟਲੀ ਸਰਪੰਚਾਂ ਦੇ ਪਰਿਵਾਰ ਵਲੋਂ ਛਿੰਝ ਮੇਲੇ ਵਾਸਤੇ 51000 ਰੁਪਏ ਦੀ ਰਾਸ਼ੀ ਪ੍ਰਬੰਧਕਾਂ ਨੂੰ ਭੇਟ ਅਗਲੀ ਖ਼ਬਰ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਦੀ ਯਾਦ ’ਚ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ
Ad Position 24