ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਦੀ ਯਾਦ ’ਚ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ
ਔੜ/ਝਿੰਗੜਾਂ, 9 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਐਨ. ਆਰ.
ਔੜ/ਝਿੰਗੜਾਂ, 9 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਐਨ. ਆਰ. ਆਈਜ਼ ਵੀਰਾਂ ਦੇ ਭਾਰੀ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਵਲੋਂ ਛਿੰਝ ਮੇਲਾ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਜਿਸ ਦੇ ਸੰਬੰਧ ਵਿਚ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਗਿਆਨੀ ਬੁੱਧ ਸਿੰਘ ਵਲੋਂ ਸਭ ਜੀਵਾਂ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਸਮੂਹ ਸੰਗਤਾਂ ਵਲੋਂ ਢੋਲ ਢਮੱਕੇ ਨਾਲ ਸਿੱਧ ਬਾਬਾ ਚਾਨੋ ਬਲੀ ਦੇ ਧਾਰਮਿਕ ਅਸਥਾਨ ’ਤੇ ਟਮਕ ਧੂਫਣ ਦੀ ਰਸਮ ਅਦਾ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਦੇ ਅਵਿਨਾਇਕ ਯੂ. ਪੀ. ਵਿਚਕਾਰ ਹੋਵੇਗੀ। ਪਟਕੇ ਦੀ ਕੁਸ਼ਤੀ ’ਚ ਜੇਤੂ ਪਹਿਲਵਾਨ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 2 ਹੋਰ ਮੋਟਰਸਾਈਕਲ ਤੇ ਇਨਾਮੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸੰਤੋਖ ਸਿੰਘ ਗਰੇਵਾਲ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਸੁਖਵਿੰਦਰ ਸਿੰਘ ਸ਼ਿੰਦਾ, ਕਾ. ਕੁਲਦੀਪ ਰਾਮ ਝਿੰਗੜ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ,ਕਸ਼ਮੀਰ ਸਿੰਘ ਪੱਪੂ,ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ, ਸੁਰਜੀਤ ਸਿੰਘ ਪੱਪੂ, ਤੀਰਥ ਸਿੰਘ ਸ਼ੇਰਗਿੱਲ, ਨਿਰਮਲ ਰਾਮ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਮਹਿਮੀ, ਜਸਪਾਲ ਸਿੰਘ ਢਿੱਲੋ, ਭੁਪਿੰਦਰ ਸਿੰਘ ਢਿੱਲੋ, ਸ਼ਮਸ਼ੇਰ ਸਿੰਘ ਜੈਕਸ਼ਨ, ਸੁਰਜੀਤ ਸਿੰਘ ਬੰਬੇ, ਕ੍ਰਿਸ਼ਨ ਕੁਮਾਰ, ਗੁਰਜੀਤ ਸਿੰਘ, ਗੁਰਪਾਲ ਸਿੰਘ ਸ਼ੇਰਗਿੱਲ, ਅਸ਼ੋਕ ਕੁਮਾਰ, ਗੁਰਦੇਵ ਰਾਮ ਪੰਚ, ਅਵਤਾਰ ਸਿੰਘ ਬਹਿਰੀਨ, ਸੁਰਿੰਦਰ ਪਾਲ ਢੰਡਾ, ਇੰਸਪੈਕਟਰ ਮਹਿੰਦਰ ਪਾਲ ਢੰਡਾ, ਅਮਰਨਾਥ ਮਹਿਮੀ, ਮੱਖਣ ਰਾਮ ਮਹਿਮੀ, ਸ਼ਿੰਗਾਰਾ ਰਾਮ ਢੰਡਾ, ਬਲਵੀਰ ਰਾਮ ਢੰਡਾ, ਦਲਜੀਤ ਸਿੰਘ ਢੰਡਾ, ਬਲਜਿੰਦਰ ਸਿੰਘ ਢੰਡਾ, ਗੁਰਪਾਲ ਸਿੰਘ ਸ਼ੇਰਗਿੱਲ, ਮਲਕੀਤ ਸਿੰਘ ਲਾਲੀ, ਅੰਮ੍ਰਿਤ ਪਾਲ ਸਿੰਘ, ਲਖਵਿੰਦਰ ਸਿੰਘ ਬਿੰਦੂ, ਚਰਨਜੀਤ ਸਿੰਘ, ਸੋਮ ਨਾਥ, ਚੌਂਕੀਦਾਰ ਗੁਰਦੀਪ ਰਾਮ, ਜਸਵੀਰ ਸਿੰਘ ਥਿੰਦ, ਪ੍ਰਗਣ ਰਾਮ, ਬਲਵੀਰ ਸਿੰਘ ਫੌਜੀ, ਰਾਮ ਲਾਲ ਆਦਿ ਹਾਜ਼ਰ ਸਨ।