ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਇਕ ਮੀਟਿੰਗ ਸਾਥੀ ਕੁਲਦੀਪ ਝਿੰਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਥੀ ਚਮਨ ਲੱਖਪੁਰ ਤੇ ਰੇਸ਼ਮ ਰਸੂਲਪੁਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਇਕ ਮੀਟਿੰਗ ਸਾਥੀ ਕੁਲਦੀਪ ਝਿੰਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਥੀ ਚਮਨ ਲੱਖਪੁਰ ਤੇ ਰੇਸ਼ਮ ਰਸੂਲਪੁਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲਿਆਂ ਦੀ ਰਿਪੋਰਟਿੰਗ ਕਰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਇਸ ਕਾਨੂੰਨ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਬਜਟ ਘਟਾ ਰਹੀ ਹੈ। ਮਨਰੇਗਾ ਸਕੀਮ ਵਿਚ 40 ਫੀਸਦੀ ਸੂਬਾ ਤੇ 60 ਫੀਸਦੀ ਕੇਂਦਰ ਸਰਕਾਰ ਪਾਏਗੀ, ਜੋ ਕਿ ਸਰਾਸਰ ਗਲਤ ਹੈ । ਉਨ੍ਹਾਂ ਨੇ ਫਰਵਰੀ 2027 ਵਿਚ ਬੰਗਲੌਰ ਕਰਨਾਟਕਾ ਵਿਖੇ 11ਵੀਂ ਕੁੱਲ ਹਿੰਦ ਕਾਨਫਰੰਸ ਕਰਨ ਦੀ ਰਿਪੋਰਟਿੰਗ ਵੀ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਹੁਸਨ ਸਿੰਘ ਮਾਂਗਟ ਨੇ ਦੱਸਿਆ ਕਿ ਸਾਲ 25-26 ਦੀ ਮੈਂਬਰਸ਼ਿਪ 14 ਹਜ਼ਾਰ ਰੁਪਏ ਜਮ੍ਹਾ ਹੋ ਚੁੱਕੀ ਹੈ। 26-27 ਦਾ ਕੋਟਾ ਵੰਡ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਔਰਤਾਂ ਦੀ ਕਨਵੈਨਸ਼ਨ 15 ਨਵੰਬਰ ਨੂੰ ਬਹਿਰਾਮ ਵਿਖੇ ਕੀਤੀ ਜਾਵੇਗੀ। ਜ਼ਿਲ੍ਹਾ ਨਵਾਂਸ਼ਹਿਰ ਵਲੋਂ ਕੇਂਦਰੀ ਦਫ਼ਤਰ ਦੇ ਫੰਡ ਦਾ ਕੋਟਾ ਪੂਰਾ ਕਰ ਦਿੱਤਾ ਹੈ। ਮੀਟਿੰਗ ਵਿਚ 50 ਮੁੱਢਲੀਆਂ ਇਕਾਈਆਂ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰ ਸੁਨੀਤਾ ਤਲਵੰਡੀ ਤੋਂ ਇਲਾਵਾ ਹੋਰ ਸਾਥੀ ਵੀ ਹਾਜ਼ਰ ਸਨ।