02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’

ਨਵਾਂਸ਼ਹਿਰ, 1 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੀ. ਐਲ.

Ad Position 21
No active advertisement
ਅਜੀਤ ਡੈਸਕ 02-10-2026
ਨਵਾਂਸ਼ਹਿਰ, 1 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬੀ.ਐਲ.ਐਮ ਗਰਲਜ਼ ਕਾਲਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਚੌਥੇ ਸੀਜ਼ਨ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ ਦਾ ਹੈਂਡਬਾਲ ਟੂਰਨਾਮੈਂਟ ਸ਼ਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਗੁਰਭਿੰਦਰ ਕੌਰ ਦੀ ਦੇਖ-ਰੇਖ ‘ਚ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਹੈਂਡਬਾਲ ਮੁਕਾਬਲੇ ਦੌਰਾਨ ਰੈਫਰੀ ਦੀ ਭੂਮਿਕਾ ਗੁਰਪ੍ਰੀਤ ਕੌਰ, ਦੇਸ ਰਾਜ ਅਤੇ ਰਮਨ ਕੁਮਾਰ ਨੇ ਨਿਭਾਈ। ਇਸ ਟੂਰਨਾਮੈਂਟ ਵਿਚ ਅੰਡਰ-14 ਬਲਾਕ ਨਵਾਂਸ਼ਹਿਰ (ਲੜਕੀਆਂ) ਸ਼ੌਰਯਾ ਸਕੂਲ ਰੁੜਕੀ ਕਲਾਂ ਪਹਿਲੇ ਸਥਾਨ ਅਤੇ ਅੰਡਰ-17 ਬਲਾਕ ਨਵਾਂਸ਼ਹਿਰ (ਲੜਕੀਆਂ) ਸਕੌਲਰ ਪਬਲਿਕ ਸਕੂਲ ਜਾਡਲਾ ਪਹਿਲੇ ਸਥਾਨ ‘ਤੇ ਰਹੇ। ਬਲਾਕ ਨਵਾਂਸ਼ਹਿਰ ਅੰਡਰ-14 (ਲੜਕੇ) ਸ਼ੌਰਯਾ ਸਕੂਲ ਨਵਾਂਸ਼ਹਿਰ ਪਹਿਲੇ ਸਥਾਨ ‘ਤੇ ਰਿਹਾ। ਅੰਡਰ-17 (ਲੜਕੇ) ਸਕੂਲ ਰੱਕੜਾਂ ਢਾਹਾਂ ਪਹਿਲੇ ਸਥਾਨ ‘ਤੇ, ਸਕੂਲ ਸਿੰਬਲ ਮਾਜਰਾ ਦੂਸਰੇ ਸਥਾਨ ‘ਤੇ ਅਤੇ ਸਕੌਲਰ ਪਬਲਿਕ ਸਕੂਲ ਜਾਡਲਾ ਤੀਸਰੇ ਸਥਾਨ ‘ਤੇ ਰਹੇ। ਅੰਡਰ-21 ( ਲੜਕੀਆਂ) ਦੀ ਕੈਟਾਗਰੀ ਵਿੱਚ ਸਕੌਲਰ ਪਬਲਿਕ ਸਕੂਲ ਜਾਡਲਾ ਬਲਾਕ ਨਵਾਂਸ਼ਹਿਰ ਪਹਿਲੇ ਸਥਾਨ ‘ਤੇ ਰਿਹਾ। ਅੰਡਰ-21 (ਲੜਕੇ) ਦੀ ਕੈਟਾਗਰੀ ਵਿਚ ਸ਼ੌਰਯਾ ਸਕੂਲ ਰੁੜਕੀ ਕਲਾਂ ਪਹਿਲੇ ਸਥਾਨ ‘ਤੇ ਰਿਹਾ। ਇਸ ਦੌਰਾਨ ਡੀ.ਐੱਸ.ਓ ਵੰਦਨਾ ਚੌਹਾਨ, ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਅਤੇ ਸਪੋਰਟਸ ਕਮੇਟੀ ਦੇ ਮੈਂਬਰ ਨਿਵੇਦਿਤਾ ਤੇ ਡਾ. ਗੌਰੀ ਨੇ ਖਿਡਾਰੀਆਂ ਨੂੰ ਹੌਸਲਾ ਅਫ਼ਜ਼ਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਹਨ ਜਿਸ ਨਾਲ ਇਨਸਾਨ ਸਰੀਰ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹੁੰਦਾ ਹੈ। ਇਸ ਮੌਕੇ ‘ਤੇ ਕਾਲਜ ਦਾ ਸਮੂਹ ਸਟਾਫ ਮੈਂਬਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ’ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਜਵਿੰਦਰ ਲੱਕੀ ਵਲੋਂ ਵਿਸ਼ੇਸ਼ ਮੁਲਾਕਾਤ
Ad Position 24