ਪਰਲ ਨਿਵੇਸ਼ਕਾਂ ਦੇ ਭੁਗਤਾਨ ਲਈ ਜਲਦੀ ਹੀ ਅਗਲਾ ਸੰਘਰਸ਼ ਵੀ ਉਲੀਕਾਂਗੇ-ਝਿੱਕਾ
ਬੰਗਾ, 29 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲੁਧਿਆਣਾ ਰੈਲੀ ਨੂੰ ਲਾਮਿਸਾਲ ਤੇ ਕਾਮਯਾਬ ਬਣਾਉਣ ਲਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ, ਜੋਧ ਸਿੰਘ ਥਾਂਦੀ, ਅਵਤਾਰ ਸਿੰਘ ਪਠਲਾਵਾ ਸਟੇਟ ਕਮੇਟੀ ਮੈਂਬਰ ਮਲਕੀਤ ਸਿੰਘ ਖਮਾਚੋਂ, ਲੈਕਚਰਾਰ ਤਰਸੇਮ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਅਮਰੀਕ ਸਿੰਘ ਪਠਲਾਵਾ, ਜਸਵੀਰ ਸਿੰਘ ਝਿੱਕਾ, ਮੈਡਮ ਮਨਜੀਤ ਕੌਰ ਅਲਾਚੌਰ, ਜਸਵੀਰ ਕੌਰ ਸੂਰਾਪੁਰ, ਰਣਜੀਤ ਸਿੰਘ ਨਵਾਂਸ਼ਹਿਰ, ਮਾਸਟਰ ਰਮੇਸ਼ ਕੁਮਾਰ ਪਠਲਾਵਾ, ਬਲਵੀਰ ਸਿੰਘ ਮੰਢਾਲੀ ਡਾ.
ਬੰਗਾ, 29 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲੁਧਿਆਣਾ ਰੈਲੀ ਨੂੰ ਲਾਮਿਸਾਲ ਤੇ ਕਾਮਯਾਬ ਬਣਾਉਣ ਲਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ, ਜੋਧ ਸਿੰਘ ਥਾਂਦੀ, ਅਵਤਾਰ ਸਿੰਘ ਪਠਲਾਵਾ ਸਟੇਟ ਕਮੇਟੀ ਮੈਂਬਰ ਮਲਕੀਤ ਸਿੰਘ ਖਮਾਚੋਂ, ਲੈਕਚਰਾਰ ਤਰਸੇਮ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਅਮਰੀਕ ਸਿੰਘ ਪਠਲਾਵਾ, ਜਸਵੀਰ ਸਿੰਘ ਝਿੱਕਾ, ਮੈਡਮ ਮਨਜੀਤ ਕੌਰ ਅਲਾਚੌਰ, ਜਸਵੀਰ ਕੌਰ ਸੂਰਾਪੁਰ, ਰਣਜੀਤ ਸਿੰਘ ਨਵਾਂਸ਼ਹਿਰ, ਮਾਸਟਰ ਰਮੇਸ਼ ਕੁਮਾਰ ਪਠਲਾਵਾ, ਬਲਵੀਰ ਸਿੰਘ ਮੰਢਾਲੀ ਡਾ. ਗੋਪਾਲ ਦਾਸ ਪੋਸੀ, ਅਮਰਜੀਤ ਸਿੰਘ ਸੂਰਾਪੁਰ ਤੇ ਸਵਰਨਜੀਤ ਸਿੰਘ ਬੰਗਾ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਵਲੋਂ ਸਾਰੇ ਵਰਕਰਾਂ ਤੇ ਨਿਵੇਸ਼ਕਾਂ ਦਾ ਰੈਲੀ ਨੂੰ ਸਫ਼ਲ ਬਣਾਉਣ ਲਈ ਸਮਾਂ ਕੱਢ ਕੇ ਕੀਤੇ ਅਣਥੱਕ ਯਤਨਾਂ ਦਾ ਜਥੇਬੰਦੀ ਧੰਨਵਾਦ ਕਰਦੀ ਹੈ। ਸ. ਗੁਰਦੀਪ ਸਿੰਘ ਝਿੱਕਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਮਕਸਦ ਦੀ ਪੂਰਤੀ ਲਈ ਤਿਖੇ ਘੋਲ ਦੀ ਜੋ ਵੀ ਰੂਪ ਰੇਖਾ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਵਲੋਂ ਉਲੀਕੀ ਜਾਵੇਗੀ ਉਸ ਦਾ ਖੁਲਾਸਾ ਜਲਦੀ ਆਪ ਸਭ ਨਾਲ ਸਾਂਝਾ ਕੀਤਾ ਜਾਵੇਗਾ। ਗੁਰਦੀਪ ਸਿੰਘ ਝਿੱਕਾ ਨੇ ਆਖਿਆ ਕਿ ਲੋਢਾ ਕਮੇਟੀ ਵਲੋਂ ਨਿਵੇਸ਼ਕਾਂ ਦਾ ਕੀਤਾ ਜਾ ਰਿਹਾ ਬਿਨਾ ਵਿਆਜ ਭੁਗਤਾਨ ਸਾਨੂੰ ਮਨਜੂਰ ਨਹੀਂ ਹੈ। ਇਸ ਤੋਂ ਇਲਾਵਾ ਲੋਢਾ ਕਮੇਟੀ ਤੇ ਸੇਬੀ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਬੇਲੋੜੀਆਂ ਸ਼ਰਤਾਂ ਲਗਾ ਕੇ ਭੁਗਤਾਨ ਨੂੰ ਰੋਕਣਾ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਹੈ। ਉਹਨਾਂ ਨੇ ਦੇਸ਼ ਦੀ ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਨੂੰ ਅਪੀਲ ਕਰਦਿਆਂ ਆਖਿਆ ਕਿ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿਚ ਇਹ ਬਿਆਨ ਦਾਗਿਆ ਸੀ ਕਿ ਅਸੀਂ ਪੈਸਾ ਦੇਣ ਲਈ ਤਿਆਰ ਹਾਂ ਪਰ ਕੋਈ ਲੈਣ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਦੁੱਖ ਗੱਲ ਇਹ ਹੈ ਕਿ ਬਹੁਤ ਸਾਰੇ ਨਿਵੇਸ਼ਕ ਆਪਣੇ ਪੇਸੈ ਦੀ ਉਡੀਕ ਕਰਦਿਆਂ-ਕਰਦਿਆਂ ਸਿਵਿਆਂ ਦੇ ਰਾਹ ਵੀ ਤੁਰ ਗਏ ਹਨ। ਆਖਿਰ ਕਦੋਂ ਮਿਲੇਗਾ ਇਨ੍ਹਾਂ ਲੋਕਾਂ ਨੂੰ ਇਨਸਾਫ਼, ਜਦੋਂ ਕਿ ਕੰਪਨੀ ਦੀਆਂ ਜ਼ਮੀਨਾਂ ਦੀ ਕੀਮਤ ਦਸ ਗੁਣਾ ਵਧ ਗਈ ਹੈ। ਦੇਸ਼ ਦੇ ਪੰਜ ਕਰੋੜ ਪੱਚਾਸੀ ਲੱਖ ਗਰੀਬ ਨਿਵੇਸ਼ਕ ਕੇਂਦਰ ਦੀ ਮੋਦੀ ਸਰਕਾਰ ਤੋਂ ਇਸਦਾ ਜਬਾਵ ਮੰਗ ਰਹੇ ਹਨ ਕਿ ਸਾਨੂੰ ਕਦੋਂ ਮਿਲੇਗਾ ਸਾਡਾ ਪੈਸਾ।