29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦੀ ਯੋਗ ਅਗਵਾਈ ਹੇਠ ਬਲਾਚੌਰ ਦੇ ਕਈ ਪ੍ਰਮੁੱਖ ਆਗੂਆਂ ਨੇ ਫੜਿਆ ਅਕਾਲੀ ਦਲ ਦਾ ਪੱਲਾ

ਬਲਾਚੌਰ, 29 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਲਕਾ ਬਲਾਚੌਰ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦੀ ਯੋਗ ਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਵਾਰਡ ਨੰਬਰ 8 ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਸੰਬੰਧਤ ਕਈ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਪਰਵਿੰਦਰ ਸਿੰਘ ਲਾਲੀ, ਰਮੇਸ਼ ਲਾਲ, ਜਸਵੀਰ ਸਿੰਘ, ਪਰਮਜੀਤ ਸਿੰਘ, ਮਨਿੰਦਰ ਕੁਮਾਰ, ਸੋਨੂੰ ਤੇ ਉਨ੍ਹਾਂ ਦੇ ਹੋਰ ਅਨੇਕਾਂ ਸਮਰਥਕ ਸ਼ਾਮਿਲ ਹਨ।

Ad Position 21
No active advertisement
ਮਾਸਟਰ ਸੁਰਜੀਤ ਸਿੰਘ 30-09-2026
ਬਲਾਚੌਰ, 29 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਲਕਾ ਬਲਾਚੌਰ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦੀ ਯੋਗ ਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਵਾਰਡ ਨੰਬਰ 8 ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਸੰਬੰਧਤ ਕਈ ਪ੍ਰਮੁੱਖ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਪਰਵਿੰਦਰ ਸਿੰਘ ਲਾਲੀ, ਰਮੇਸ਼ ਲਾਲ, ਜਸਵੀਰ ਸਿੰਘ, ਪਰਮਜੀਤ ਸਿੰਘ, ਮਨਿੰਦਰ ਕੁਮਾਰ, ਸੋਨੂੰ ਤੇ ਉਨ੍ਹਾਂ ਦੇ ਹੋਰ ਅਨੇਕਾਂ ਸਮਰਥਕ ਸ਼ਾਮਿਲ ਹਨ। ਹਲਕਾ ਇੰਚਾਰਜ ਹਨੀ ਟੌਂਸਾ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਜਤਾਉਂਦਿਆਂ। ਇਨ੍ਹਾਂ ਸਾਰੇ ਆਗੂਆਂ ਨੇ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਏ ਆਗੂਆਂ ਨੇ ਸਾਂਝੇ ਤੌਰ ’ਤੇ ਆਖਿਆ ਕਿ ਉਹ ਹਲਕਾ ਇੰਚਾਰਜ ਹਨੀ ਟੌਂਸਾ ਦੀ ਮਿਹਨਤੀ ਲੀਡਰਸ਼ਿਪ ਤੇ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਬਲਾਚੌਰ ਹਲਕੇ ਦੇ ਵਾਰਡ-ਵਾਰਡ ਅਤੇ ਪਿੰਡ-ਪਿੰਡ ਵਿਚ ਦਿਨ-ਰਾਤ ਮਿਹਨਤ ਕਰਨਗੇ। ਦੂਜੇ ਪਾਸੇ, ਹਲਕਾ ਇੰਚਾਰਜ ਹਨੀ ਟੌਂਸਾ ਨੇ ਪਾਰਟੀ ਵਿਚ ਆਏ ਸਾਰੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ।ਸਮਾਗਮ ਦੌਰਾਨ ਤਰਲੋਚਨ ਸਿੰਘ ਰੱਕੜ, ਬਿਮਲ ਕੁਮਾਰ ਸਿਆਣਾ, ਸਤਨਾਮ ਸਿੰਘ ਸਹੂੰਗੜਾ, ਅਜਮੇਰ ਸਿੰਘ ਭਾਰਾਪੁਰ, ਗੁਰਦੀਪ ਬਕਾਪੁਰ, ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ, ਯੂਥ ਆਗੂ ਬਿੱਟੂ ਹੱਕਲਾ, ਨਰਿੰਦਰ ਚੇਚੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਚਰਨਜੀਤ ਸਿੰਘ ਬਿੱਟੂ ਆਦੋਆਣਾ, ਸੁਰਜੀਤ ਕੋਹਲੀ, ਗੌਰਵ ਚੌਹਾਨ ਨਾਨੋਵਾਲ, ਅਵਤਾਰ ਸਿੰਘ ਭੋਲਾ, ਓਂਕਾਰ ਭੁੰਬਲਾ ਨਾਨੋਵਾਲ, ਸੰਮੀ ਸਰਪੰਚ ਉਧਨਵਾਲ, ਦਿਲਾਵਰ ਸਿੰਘ ਮੋਹਣ ਸਿੰਘ ਟੱਪਰੀਆਂ ਸਮੇਤ ਸਮੂਹ ਅਕਾਲੀ ਦਲ ਟੀਮ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਕਸਪਰਟ ਟਿਊਸ਼ਨ ਸੈਂਟਰ ਦੀ ਵਿਦਿਆਰਥਣ ਸੁਹਾਨੀ ਨੇ ਜਨਰਲ ਗਿਆਨ ਮੁਕਾਬਲੇ ’ਚ ਜਿੱਤਿਆ ਇਨਾਮ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਣ ਲਈ ਖੇਡਾਂ ਵੱਲ ਰੁਚੀ ਲਾਉਣੀ ਚਾਹੀਦੀ-ਬਰਜਿੰਦਰ ਸਿੰਘ ਹੁਸੈਨਪੁਰ
Ad Position 24