26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮੁਲਾਜ਼ਮ ਆਗੂ ਗਿਆਨ ਸਿੰਘ ਭਨੂੰ ਨੂੰ ਸਦਮਾ, ਮਾਤਾ ਸਵਰਗਵਾਸ

ਸੜੋਆ, 26 ਸਤੰਬਰ (ਬਲਵਿੰਦਰ ਨਾਨੋਵਾਲੀਆ)-ਮੁਲਾਜ਼ਮ ਆਗੂ ਗਿਆਨ ਸਿੰਘ ਭਨੂੰ ਦੇ ਮਾਤਾ ਤੇ ਟਕਸਾਲੀ ਕਾਂਗਰਸੀ ਆਗੂ ਸਵ: ਚੌਧਰੀ ਭਗਤ ਰਾਮ ਭਨੂੰ ਦੀ ਧਰਮਪਤਨੀ ਮਾਤਾ ਪ੍ਰੀਤਮ ਕੌਰ (101) ਜਿਨ੍ਹਾਂ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ, ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਨੂੰ ਵਿਖੇ ਪਰਿਵਾਰ ਵਲੋਂ ਸਕੇ-ਸੰਬੰਧੀਆਂ ਦੀ ਹਾਜ਼ਰੀ ’ਚ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮਾਤਾ ਪ੍ਰੀਤਮ ਕੌਰ ਤੇ ਉਨ੍ਹਾਂ ਦਾ ਪਤੀ ਚੌਧਰੀ ਭਗਤ ਰਾਮ ਭਨੂੰ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਏ ਹਰੇਕ ਅੰਦੋਲਨ ਵਿਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਅਤੇ ਹਰੇਕ ਲੋੜਬੰਦ ਦਾ ਦੁੱਖ ਵੰਡਾਉਣ ਵਾਲੇ ਇਨਸਾਨ ਸਨ।

Ad Position 21
No active advertisement
ਮਾਤਾ ਪ੍ਰੀਤਮ ਕੌਰ ਦੀ ਪੁਰਾਣੀ ਤਸਵੀਰ। 27-09-2026
ਸੜੋਆ, 26 ਸਤੰਬਰ (ਬਲਵਿੰਦਰ ਨਾਨੋਵਾਲੀਆ)-ਮੁਲਾਜ਼ਮ ਆਗੂ ਗਿਆਨ ਸਿੰਘ ਭਨੂੰ ਦੇ ਮਾਤਾ ਤੇ ਟਕਸਾਲੀ ਕਾਂਗਰਸੀ ਆਗੂ ਸਵ: ਚੌਧਰੀ ਭਗਤ ਰਾਮ ਭਨੂੰ ਦੀ ਧਰਮਪਤਨੀ ਮਾਤਾ ਪ੍ਰੀਤਮ ਕੌਰ (101) ਜਿਨ੍ਹਾਂ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ, ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਨੂੰ ਵਿਖੇ ਪਰਿਵਾਰ ਵਲੋਂ ਸਕੇ-ਸੰਬੰਧੀਆਂ ਦੀ ਹਾਜ਼ਰੀ ’ਚ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮਾਤਾ ਪ੍ਰੀਤਮ ਕੌਰ ਤੇ ਉਨ੍ਹਾਂ ਦਾ ਪਤੀ ਚੌਧਰੀ ਭਗਤ ਰਾਮ ਭਨੂੰ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਏ ਹਰੇਕ ਅੰਦੋਲਨ ਵਿਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਅਤੇ ਹਰੇਕ ਲੋੜਬੰਦ ਦਾ ਦੁੱਖ ਵੰਡਾਉਣ ਵਾਲੇ ਇਨਸਾਨ ਸਨ। ਮ੍ਰਿਤਕ ਮਾਤਾ ਦੀ ਚਿਖਾ ਨੂੰ ਅਗਨ ਭੇਟ ਉਨ੍ਹਾਂ ਦੇ ਸਪੁੱਤਰਾਂ ਸੋਹਣ ਲਾਲ, ਸੱਤ ਪਾਲ ਤੇ ਗਿਆਨ ਸਿੰਘ ਭਨੂੰ ਸੂਬਾਈ ਆਗੂ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਭੇਟ ਕੀਤੀ ਗਈ। ਮ੍ਰਿਤਕ ਆਪਣੇ ਪਿਛੇ ਚਾਰ ਪੁੱਤਰਾਂ ਤੇ ਦੋ ਧੀਆਂ ਦੇ ਪਰਿਵਾਰਾਂ ਨੂੰ ਛੱਡ ਗਈ ਗਈ ਹੈ। ਇਸ ਸਮੇਂ ਗਿਆਨ ਸਿੰਘ ਭਨੂੰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ਵਿਚ ਰਜਿੰਦਰ ਰਾਣਾ, ਰਾਮ ਨਾਥ ਭਾਟੀਆ, ਮਦਨ ਲਾਲ ਬੇਗਮਪੁਰੀ, ਤਿਲਕ ਰਾਜ ਸੂਦ, ਜਨਕ ਰਾਜ ਸੰਧੂ, ਮਦਨ ਲਾਲ ਸਿਆਣਾ, ਅਮਰੀਕ ਸਿੰਘ ਸਾਬਕਾ ਕੌਸਲਰ, ਸੋਹਣ ਲਾਲ ਜੰਡੀ, ਅਜੈ ਕੁਮਾਰ ਮੰਗੂਪੁਰ, ਭਜਨ ਸਿੰਘ ਖਰੌੜ, ਹੁਸਨ ਲਾਲ ਦਰੀਆਪੁਰ, ਮਾ: ਤੇਲੂ ਰਾਮ ਛਦੌੜੀ, ਚਾਨਣ ਰਾਮ ਚੰਡੀਗੜ੍ਹ, ਮਾ. ਬਿਕਰਮਜੀਤ ਸਿੰਘ ਮਾਣਕੂ, ਰਾਮ ਲੁਭਾਇਆ ਜਾਡਲਾ, ਪਰਮਜੀਤ ਮਜਾਰਾ, ਸ਼ਾਮ ਲਾਲ ਸਰਪੰਚ, ਕੁਲਦੀਪ ਕੁਮਾਰ ਸਾਬਕਾ ਸਰਪੰਚ, ਮੋਹਣ ਲਾਲ ਬੰਗੜ ਖਰੌੜ੍ਹ, ਹਰਤਰਨ ਸਿੰਘ ਬਛੌੜੀ, ਪ੍ਰੇਮ ਚੰਦ ਸਾਬਕਾ ਸਰਪੰਚ ਟੱਪਰੀਆ, ਅਮਰਜੀਤ ਸਿੰਘ ਪਾਠੀ, ਸਰਬਣ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ, ਕਰਨੈਲ ਸਿੰਘ, ਕਰਮ ਚੰਦ, ਕੇਵਲ ਸਿੰਘ, ਜਸਵਿੰਦਰ ਸਿੰਘ, ਜਸ਼ਪਾਲ ਸਿੰਘ ਤੇ ਸੰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਫਾਰਮੇਸੀ ਕਾਲਜ ’ਚ ਵਿਸ਼ਵ ਫਾਰਮਾਸਿਸਟ ਦਿਹਾੜਾ ਮਨਾਇਆ ਅਗਲੀ ਖ਼ਬਰ ਜਸਬੀਰ ਸਿੰਘ ਰੱਕੜ ਪਦਉੱਨਤ ਹੋ ਕੇ ਬਣੇ ਜ਼ਿਲ੍ਹਾ ਮੈਨੇਜਰ (ਡੀ. ਐੱਮ.)
Ad Position 24