ਸੀ. ਪੀ. ਆਈ. ਐਮ. ਵਲੋਂ ਵਿਧਾਇਕਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ-ਨੂਰਪੁਰੀ
ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਾਲਾਨਾ ਬਰਸੀ ਸੰਬੰਧੀ ਮੀਟਿੰਗ
ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ.
ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ. ਆਈ. ਐਮ. ਦੀ ਤਹਿਸੀਲ ਕਮੇਟੀ ਬੰਗਾ ਦੀ ਮੀਟਿੰਗ ਬੱਗਾ ਸਿੰਘ ਕੰਗਰੌੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਂਗਣਵਾੜੀ ਯੂਨੀਅਨ ਦੀ ਸਰਪ੍ਰਸਤ ਬੀਬੀ ਧਰਮਜੀਤ ਕੌਰ, ਕਾਮਰੇਡ ਚਮਨ ਲਾਲ ਲੱਖਪੁਰ ਤੇ ਕਾਮਰੇਡ ਸ਼ਿਵ ਰਤਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਉੱਪਰਲੀ ਕਮੇਟੀ ਦੇ ਫੈਸਲਿਆਂ ਦੀ ਰਿਪੋਰਟਿੰਗ ਕਰਦਿਆਂ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜਦੂਰਾਂ, ਨੌਜਵਾਨਾਂ ਤੇ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ 30 ਸਤੰਬਰ ਤੋਂ 5 ਅਕਤੂਬਰ ਤੱਕ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮੰਗ-ਪੱਤਰ ਦਿੱਤੇ ਜਾਣਗੇ। ਮੰਗਾਂ ਦੇ ਹੱਲ ਲਈ ਵਿਧਾਇਕਾਂ ਰਾਹੀਂ ਪੰਜਾਬ ਸਰਕਾਰ ’ਤੇ ਜ਼ੋਰ ਦਿੱਤਾ ਜਾਵੇਗਾ। ਤਹਿਸੀਲ ਦੇ ਐਕਟਿੰਗ ਸਕੱਤਰ ਕੁਲਦੀਪ ਝਿੰਗੜ ਨੇ ਕਿਹਾ ਕਿ ਪਹਿਲੀ ਅਕਤੂਬਰ ਨੂੰ ਬੰਗਾ ਦੇ ਵਿਧਾਇਕ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਮੰਗ-ਪੱਤਰ ਦੇਣ ਤੋਂ ਪਹਿਲਾਂ ਸ਼ਹਿਰ ’ਚ ਮਾਰਚ ਕੀਤਾ ਜਾਵੇਗਾ। 3 ਅਕਤੂਬਰ ਨੂੰ ਡੀ. ਵਾਈ. ਐਫ. ਆਈ. ਦੀ ਦਿੱਲੀ ਰੈਲੀ ’ਚ ਨੌਜਵਾਨ ਭੇਜੇ ਜਾਣਗੇ। ਬੰਗਾ ਵਿਧਾਨ ਸਭਾ ਹਲਕੇ ਦੀਆਂ ਆਉਂਦੀਆਂ ਚੋਣਾਂ ਵਿਚ ਲੜਨ ਲਈ ਪਿੰਡ ਵਾਰ ਨਿਸ਼ਾਨ ਦੇਹੀ ਕੀਤੀ ਗਈ। ਮੀਟਿੰਗ ’ਚ ਬਲਵਿੰਦਰ ਹੀਉਂ, ਹੁਸਨ ਸਿੰਘ ਮਾਂਗਟ, ਤਰਸੇਮ ਸਿੰਘ ਜੇ. ਈ., ਕਮਲਜੀਤ ਸਿੰਘ ਰੱਕੜ, ਗੁਰਦੀਪ ਸਿੰਘ ਗੁਲਾਟੀ, ਹਰਬੰਸ ਲਾਲ ਅਤੇ ਗੁਰਦੇਵ ਰਾਮ ਪੰਚ ਹਾਜ਼ਰ ਸਨ।