13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਾਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ-ਐਸ. ਡੀ. ਐਮ. ਮੁਨੀਸ਼ ਅੰਗਰਸ਼

ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿਛਲੇ ਦਿਨੀਂ ਸਮਾਜ ਸੇਵਕ ਮੋਹਣ ਲਾਲ ਭੁੱਟਾ ਰਿਟਾ. ਐਲ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿਛਲੇ ਦਿਨੀਂ ਸਮਾਜ ਸੇਵਕ ਮੋਹਣ ਲਾਲ ਭੁੱਟਾ ਰਿਟਾ. ਐਲ. ਆਈ. ਸੀ. ਦੇ ਜੀਵਨ ਸਾਥਣ ਬੀਬੀ ਮਨਜੀਤ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਹਿਰਾਮ ਵਿਖੇ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਸੁਰਿੰਦਰ ਸਿੰਘ ਨੂਰਮਹਿਲ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ਼ਰਧਾਂਜਲੀ ਭੇਟ ਕਰਦਿਆਂ ਐਸ. ਡੀ. ਐਮ. ਮੁਨੀਸ਼ ਅੰਗਰਸ਼ ਐਲ. ਆਈ. ਸੀ. ਨੇ ਕਿਹਾ ਕਿ ਮਾਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ ਪਰ ਪ੍ਰਮਾਤਮਾ ਦਾ ਭਾਣਾ ਹਰ ਜੀਵ ਨੂੰ ਮੰਨਣਾ ਹੀ ਪੈਂਦਾ ਹੈ। ਰਿਟਾ. ਏ. ਐਸ. ਆਈ. ਮੋਹਣ ਲਾਲ ਸਰਪੰਚ ਬਹਿਰਾਮ ਨੇ ਕਿਹਾ ਕਿ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਹੁੰਦੀ ਹੈ ਇਸ ਲਈ ਸਾਨੂੰ ਆਪਣੇ ਮਾਪਿਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਉਪਰੰਤ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਬਲਾਕ ਸੰਮਤੀ ਮਹਿੰਦਰ ਪਾਲ, ਰਿਟਾ. ਏ. ਐਸ. ਆਈ. ਰੇਸ਼ਮ ਲਾਲ, ਨੰਬਰਦਾਰ ਜਸਵਿੰਦਰ ਸਿੰਘ, ਡਾ. ਭੁਪਿੰਦਰ ਕੁਮਾਰ, ਪਰਮਜੀਤ ਮਹਿਮੀ, ਵਿਜੇ ਕੁਮਾਰ, ਅਮਰੀਕ ਲਾਲ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਚੌਧਰੀ ਮਨਜੀਤ ਕੁਮਾਰ, ਮਨੋਹਰ ਲਾਲ ਭੁੱਟਾ, ਹਰਮਨ ਸਿੰਘ ਕਾਹਲੋਂ, ਰੇਸ਼ਮ ਸਿੰਘ, ਕੁਲਦੀਪ ਰਾਏ ਪੰਚ, ਸੁਰਿੰਦਰ ਪਾਲ ਭੁੱਟਾ, ਤੀਰਥ ਕਲਸੀ, ਦਰਸ਼ਨ ਲਾਲ, ਮਾਸਟਰ ਤੀਰਥ ਰਾਮ, ਰਣਵੀਰ ਸਿੰਘ ਪਾਲ, ਸੁਖਵਿੰਦਰ ਸਿੰਘ ਰੰਧਾਵਾ, ਕ੍ਰਿਸ਼ਨ ਕੁਮਾਰ ਕ੍ਰਿਸ਼ਨਾ, ਗੁਰਨਾਮ ਰਾਮ, ਚਰਨਜੀਤ ਸਿੰਘ, ਗੇਲ ਭੁੱਟਾ, ਬਲਦੇਵ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੈਲੀ ਵਿਚ ਪਹੁੰਚੇ ਵਰਕਰਾਂ ਦਾ ਅਕਾਲੀ ਆਗੂ ਦਿਲਾਵਰ ਸਿੰਘ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸਮਾਗਮ ਕਰਾਇਆ
Ad Position 24