13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਾਤਾ ਪਿਤਾ ਤੇ ਗੁਰੂ ਦੀ ਸੇਵਾ ਕਰਨ ਨਾਲ ਮਨੁੱਖ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦੈ-ਅਚਾਰਿਆ ਨਮਰਤਾ ਨੰਦ

ਬਲਾਚੌਰ, 13 ਸਤੰਬਰ (ਨਰੇਸ਼ ਧੌਲ)-ਮਾਤਾ ਪਿਤਾ ਤੇ ਗੁਰੂ ਦੀ ਸੇਵਾ ਕਰਨ ਨਾਲ ਹਰ ਮਨੁੱਖ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ। ਇਹ ਅਨਮੋਲ ਪ੍ਰਵਚਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਪਿੰਡ ਆਦੋਆਣਾ ਵਿਖੇ ਰਾਕੇਸ਼ ਚੌਧਰੀ ਤੇ ਜਤਿਨ ਚੌਧਰੀ ਦੀ ਮਾਤਾ ਬਿਮਲਾ ਦੇਵੀ ਦੀ ਅੰਤਿਮ ਅਰਦਾਸ ਸੰਬੰਧੀ ਕਰਵਾਏ ਇਕ ਦਿਨਾ ਸੰਤ ਸਮਾਗਮ ਦੌਰਾਨ ਜਗਤ ਗੁਰੂ ਅਚਾਰਿਆ ਗਰੀਬਦਾਸ ਰਚਿਤ ਅੰਮ੍ਰਿਤਮਈ ਬਾਣੀ ਦੇ ਭੋਗ ਪਾਉਣ ਉਪਰੰਤ ਜੁੜ ਬੈਠੀਆਂ ਸੰਗਤਾਂ ਦੇ ਸਨਮੁਖ ਹੁੰਦਿਆਂ ਕੀਤੇ।

Ad Position 21
repet_subhas-goyals [Copy P29]
ਅਚਾਰਿਆ ਨਮਰਤਾ ਨੰਦ ਮਹਾਰਾਜ 14-09-2026
ਬਲਾਚੌਰ, 13 ਸਤੰਬਰ (ਨਰੇਸ਼ ਧੌਲ)-ਮਾਤਾ ਪਿਤਾ ਤੇ ਗੁਰੂ ਦੀ ਸੇਵਾ ਕਰਨ ਨਾਲ ਹਰ ਮਨੁੱਖ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ। ਇਹ ਅਨਮੋਲ ਪ੍ਰਵਚਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ ਨੇ ਪਿੰਡ ਆਦੋਆਣਾ ਵਿਖੇ ਰਾਕੇਸ਼ ਚੌਧਰੀ ਤੇ ਜਤਿਨ ਚੌਧਰੀ ਦੀ ਮਾਤਾ ਬਿਮਲਾ ਦੇਵੀ ਦੀ ਅੰਤਿਮ ਅਰਦਾਸ ਸੰਬੰਧੀ ਕਰਵਾਏ ਇਕ ਦਿਨਾ ਸੰਤ ਸਮਾਗਮ ਦੌਰਾਨ ਜਗਤ ਗੁਰੂ ਅਚਾਰਿਆ ਗਰੀਬਦਾਸ ਰਚਿਤ ਅੰਮ੍ਰਿਤਮਈ ਬਾਣੀ ਦੇ ਭੋਗ ਪਾਉਣ ਉਪਰੰਤ ਜੁੜ ਬੈਠੀਆਂ ਸੰਗਤਾਂ ਦੇ ਸਨਮੁਖ ਹੁੰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਮਾਤਾ ਬਿਮਲਾ ਦੇਵੀ ਦੀ ਜੋ ਸੇਵਾ ਸੰਭਾਲ ਤੇ ਆਗਿਆਕਾਰੀ ਕੀਤੀ ਗਈ ਹੈ ਉਹ ਵੀ ਆਪਣੇ ਆਪ ਵਿਚ ਇਕ ਮਿਸਾਲ ਹੈ। ਉਨ੍ਹਾਂ ਸਤਿਗੁਰਾਂ ਦੇ ਚਰਨਾਂ ਵਿਚ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਹੋਇਆਂ ਮਾਤਾ ਬਿਮਲਾ ਦੇਵੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਤੋਂ ਇਲਾਵਾ ਕਾਂਗਰਸੀ ਆਗੂ ਜਸਵਿੰਦਰ ਵਿੱਕੀ ਕਾਠਗੜ੍ਹ, ਰਿਟਾ. ਡੀ. ਐਸ. ਪੀ. ਸਤਨਾਮ ਸਿ ੰਘ ਰਾਜੂ ਮਾਜਰਾ, ਥਾਣੇਦਾਰ ਮਨੋਹਰ ਲਾਲ ਭਾਟੀਆ ਅਤੇ ਭਗਤ ਸੇਠੀ ਉਧਨਵਾਲ ਨੇ ਵੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਚੌਧਰੀ ਰਮਨ ਨੰਦ ਲਾਲ ਕਰੀਮਪੁਰ ਧਿਆਨੀ, ਏ. ਸੀ. ਪੀ. ਚੌਧਰੀ ਰਾਜ ਕੁਮਾਰ ਖੇਪੜ ਲੁਧਿਆਣਾ, ਭਗਤ ਜੋਗਿੰਦਰ ਮਹੈਸ਼ੀ, ਪ੍ਰਵੀਨ ਮਹੈਸ਼ੀ, ਹੁਸਨ ਲਾਲ ਭਾਟੀਆ, ਰਾਹੁਲ ਭਾਟੀਆ, ਨਰਿੰਦਰ ਮਹੈਸੀ, ਰੋਸ਼ਨ ਲਾਲ ਭਾਟੀਆ, ਦੌਲਤ ਰਾਮ ਭਾਟੀਆ, ਰਾਜ ਭਾਟੀਆ, ਯਸ਼ਪਲ ਭਾਟੀਆ, ਸ਼ਾਮ ਭਾਟੀਆ, ਇੰਦਰਪਾਲ ਸਰਪੰਚ, ਮੇਲਾ ਰਾਮ ਭਾਟੀਆ, ਪਾਠੀ ਬਲਰਾਮ ਭਾਟੀਆ, ਭਗਤ ਨਰਿੰਦਰ ਕਸਾਣਾ, ਰਾਜੇਸ਼ ਭਾਟੀਆ, ਦੀਪੀ ਪੀ.ਪੀ, ਠੇਕੇਦਾਰ ਚਰਨਜੀਤ ਕਟਾਰੀਆ ਨਿੱਘੀ, ਲਾਲਾ ਸ਼ਸ਼ਿੂਪਲ ਦੇਦੜ ਥੋਪੀਆ, ਲਲਿਤ ਛਾਵਲਾ ਉਧਨਵਾਲ, ਮਾਸਟਰ ਰਾਮ ਪਾਲ ਭਾਣੇਵਾਲ, ਸੁਭਾਸ਼ ਚੌਹਾਨ ਜੀਤਪੁਰ, ਨਰਿੰਦਰ ਚੌਹਾਨ ਜੀਤਪੁਰ, ਸ਼ਾਮ ਸੁੰਦਰ ਚੇਚੀ ਉਧਨਵਾਲ, ਜਸਵੀਰ ਕਾਕੂ ਸਿੰਘਪੁਰ, ਸੱਤਪਾਲ ਬਾਲੇਵਾਲ, ਪਾਲੀ ਕੁਲਾਰ, ਬਿੰਦਰ ਹੱਕਲਾ ਨਾਨੋਵਾਲ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ, ਰਿਸ਼ਤੇਦਾਰ, ਮਿੱਤਰ ਸੱਜਣ ਅਤੇ ਇਲਾਕਾ ਵਾਸੀ ਹਾਜ਼ਰ ਸਨ। ਅਚਾਰਿਆ ਨਮਰਤਾ ਨੰਦ ਮਹਾਰਾਜ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਸਾਬਕਾ ਸਰਪੰਚ ਸੁਰਿੰਦਰ ਭਾਟੀਆ ਵਲੋਂ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਤਿਗੁਰਾਂ ਦੇ ਪਰਮ ਸੇਵਕ ਓਂਕਾਰ ਭੂੰਬਲਾ ਨਾਨੋਵਾਲ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ‘ ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਤੇ ਸਾਹਿਤਕ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਰਾਹੋਂ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਮਨਾਇਆ
Ad Position 24