ਦਵਿੰਦਰ ਕੁਮਾਰ ਆਪ੍ਰੇਟਰ ਦਾ ਸਨਮਾਨ
ਸੜੋਆ, 13 ਸਤੰਬਰ (ਹਰਮੇਲ ਸਹੂੰਗੜਾ)-ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਡਿਵੀਜ਼ਨ ਰੋਪੜ ਦੇ ਆਪ੍ਰੇਟਰ ਦਵਿੰਦਰ ਕੁਮਾਰ ਸ਼ਰਮਾ ਜੋ ਕਿ ਪਿੰਡ ਧਰਮਪੁਰਾ (ਪੈਲੀ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸਨ। ਸਾਬਕਾ ਸਰਪੰਚ ਸਰੇਸ ਚੰਦਰ ਨੇ ਦੱਸਿਆ ਕਿ ਇਹਨਾਂ ਨੇ ਸਾਡੇ ਪਿੰਡ ਦੇ ਸਿੰਚਾਈ ਵਾਲੇ ਟਿਊਬਵੈੱਲ ‘ ਤੇ ਲੰਮਾ ਸਮਾਂ ਨੌਕਰੀ ਕਰਨ ਉਪਰੰਤ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।
ਸੜੋਆ, 13 ਸਤੰਬਰ (ਹਰਮੇਲ ਸਹੂੰਗੜਾ)-ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਡਿਵੀਜ਼ਨ ਰੋਪੜ ਦੇ ਆਪ੍ਰੇਟਰ ਦਵਿੰਦਰ ਕੁਮਾਰ ਸ਼ਰਮਾ ਜੋ ਕਿ ਪਿੰਡ ਧਰਮਪੁਰਾ (ਪੈਲੀ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸਨ। ਸਾਬਕਾ ਸਰਪੰਚ ਸਰੇਸ ਚੰਦਰ ਨੇ ਦੱਸਿਆ ਕਿ ਇਹਨਾਂ ਨੇ ਸਾਡੇ ਪਿੰਡ ਦੇ ਸਿੰਚਾਈ ਵਾਲੇ ਟਿਊਬਵੈੱਲ ‘ ਤੇ ਲੰਮਾ ਸਮਾਂ ਨੌਕਰੀ ਕਰਨ ਉਪਰੰਤ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਇਨ੍ਹਾਂ ਦੀ ਨਿਮਰਤਾ ਸਮੇਂ ਸਿਰ ਡਿਊਟੀ ਕਰਨਾ ਅਤੇ ਹਰ ਇਕ ਨਾਲ ਪਿਆਰ ਭਾਵਨਾ ਨਾਲ ਵਰਤਾਓ ਕਰਨਾ ਬਹੁਤ ਵਧੀਆ ਸਮਾਂ ਲੰਘਾਇਆ। ਅੱਜ ਪਿੰਡ ਵਾਸੀਆਂ ਵਲੋਂ ਇਨ੍ਹਾਂ ਦੇ ਰਿਟਾਇਰਮੈਂਟ ਮੌਕੇ ਵਿਸ਼ੇਸ਼ ਸਨਮਾਨ ਕੀਤਾ। ਆਪ੍ਰੇਟਰ ਦਵਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਮੇਰੀ ਕਿਤੇ ਵੀ ਲੋੜ ਹੋਵੇ ਤਾਂ ਮੈਂਨੂੰ ਜਦੋਂ ਮਰਜ਼ੀ ਬੁਲਾ ਸਕਦੇ ਹਨ ਤੇ ਮੈਂ ਆ ਕੇ ਇਨ੍ਹਾਂ ਦੀ ਮਦਦ ਕਰ ਸਕਦਾ ਹਾਂ। ਇਸ ਮੌਕੇ ਸੰਜੀਵ ਕੁਮਾਰ, ਰਘਵੀਰ ਸਿੰਘ, ਮੋਹਣ ਲਾਲ ਆਪ੍ਰੇਟਰ, ਸ਼ਕਸ਼ਮ ਚੌਧਰੀ, ਅਮਨ ਕਸਾਣਾ, ਬਿੰਦਰ ਕੁਮਾਰ, ਭੁਪਿੰਦਰ ਕਸਾਣਾ, ਮੌਜੀ ਬਾਬਾ, ਸੁੱਚਾ ਸਿੰਘ, ਜੀਤ ਰਾਮ, ਰਾਮ ਸਰੂਪ, ਕੁਲਦੀਪ ਸਿੰਘ, ਲਵਦੀਪ ਸਿੰਘ, ਅਸ਼ਨੀ ਕੁਮਾਰ, ਧਰਮਿੰਦਰ, ਗੁਰਚਰਨ ਸਿੰਘ, ਸ਼ਾਮ ਲਾਲ, ਨਵੀਨ ਕੌਸ਼ਲ ਰਾਣਾ, ਮਨੋਹਰ ਲਾਲ, ਜੀਤ ਰਾਮ, ਰਸ਼ਪਾਲ ਕੌਰ, ਸੁਰਜੀਤ ਕੌਰ, ਕਮਲਜੀਤ, ਕੁਲਤਰਨ ਕੌਰ ਆਦਿ ਹਾਜ਼ਰ ਸਨ।