14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਾਰੂ ਨਸ਼ਿਆਂ ਵਿਰੁੱਧ, ਮੁਫ਼ਤ ਵਿੱਦਿਆ ਲਈ ਤੇ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਹੀ ਭਗਤ ਸਿੰਘ ਦੇ ਅਸਲ ਵਾਰਸ-ਬੀਬੀ ਸ਼ਸੀ

ਕਾਠਗੜ੍ਹ, 13 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਨੌਜਵਾਨ ਮੇਲਾ ਪਿੰਡ ਟੌਂਸਾ ਦੀ ਧਰਤੀ ’ਤੇ ਮਨਾਇਆ ਜਾਵੇਗਾ। ਮੇਲੇ ਦੀ ਤਿਆਰੀ ਸਬੰਧੀ ਕਮੇਟੀ ਵਲੋਂ ਬਕਾਇਦਾ ਮੇਲੇ ਦਾ ਪੋਸਟਰ ਜਾਰੀ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕਾਠਗੜ੍ਹ, 13 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਨੌਜਵਾਨ ਮੇਲਾ ਪਿੰਡ ਟੌਂਸਾ ਦੀ ਧਰਤੀ ’ਤੇ ਮਨਾਇਆ ਜਾਵੇਗਾ। ਮੇਲੇ ਦੀ ਤਿਆਰੀ ਸਬੰਧੀ ਕਮੇਟੀ ਵਲੋਂ ਬਕਾਇਦਾ ਮੇਲੇ ਦਾ ਪੋਸਟਰ ਜਾਰੀ ਕੀਤਾ। ਮੇਲੇ ਵਿਚ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ 27 ਸਤੰਬਰ ਨੂੰ ਕਰਵਾਏ ਜਾਣਗੇ। ਵਿੱਦਿਅਕ ਮੁਕਾਬਲੇ ਸਵੇਰੇ 9 ਵਜੇ ਸ਼ੁਰੂ ਹੋਣਗੇ, ਜਿਸ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਲੇਖ, ਕਵਿਤਾ, ਪੇਂਟਿੰਗ ਤੇ ਗੀਤਾਂ ਦੇ ਮੁਕਾਬਲੇ ਕਰਵਾਏ ਜਾਣਗੇ। 28 ਸਤੰਬਰ ਨੂੰ ਬੱਚਿਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ ਦੌਰਾਨ ਮਾਰੂ ਨਸ਼ਿਆਂ ਵਿਰੁੱਧ ਤੇ ਹਵਾ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਉੱਘੇ ਵਿਦਵਾਨ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਮੇਲਾ ਕਮੇਟੀ ਦੇ ਸਰਪ੍ਰਸਤ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਤੇ ਡਾਕਟਰ ਪਵਨ ਕੁਮਾਰ ਨੇ ਕਿਹਾ ਕਿ ਮਾਰੂ ਨਸ਼ਿਆਂ ਨੂੰ ਰੋਕਣ ਲਈ, ਹਰੇਕ ਲਈ ਮੁਫਤ ਵਿੱਦਿਆ ਤੇ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਸਲ ਵਾਰਸ ਹਨ। ਉਨ੍ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ ਅਤੇ ਭਾਈ ਲਾਲੋ ਲੋਕ ਮੰਚ ਦੇ ਆਗੂਆਂ ਨੂੰ ਇਸ ਮੇਲੇ ਦੇ ਪ੍ਰਬੰਧ ਲਈ ਵਧਾਈ ਦਿੱਤੀ। ਇਸ ਮੌਕੇ ਅਭੀ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ, ਮਨੋਹਰ ਲਾਲ, ਅਮਰੀਕ ਸਿੰਘ, ਪ੍ਰਤਾਪ ਰਾਣਾ, ਸੋਨੂੰ ਰਾਣਾ, ਚੌਧਰੀ ਜਗਦੀਸ਼ ਰਾਏ ਅਤੇ ਮੋਹਨ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਵਿਚ ਸ਼ਾਮਿਲ ਵਰਕਰਾਂ ਦਾ ਬਿੱਟੂ ਹਕਲਾ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਤੋਂ ਲੋਕ ਪ੍ਰੇਸ਼ਾਨ
Ad Position 24