14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਝਿੰਗੜਾਂ ਵਿਖੇ 18 ਨੂੰ ਹੋਵੇਗਾ ਭਾਰੀ ਛਿੰਝ ਮੇਲਾ-ਜਥੇ. ਝਿੰਗੜ

ਔੜ /ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਗੱਦੀ ਦੇ ਵਾਰਸ ਮਹਾਰਾਜ ਪ੍ਰੀਤਮ ਦਾਸ ਵਲੋਂ ਚਲਾਈ ਹੋਈ ਪਰੰਪਰਾ ਅਨੁਸਾਰ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ਮਾਲ ਜੀਆ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਦੋ ਦਿਨਾ ਛਿੰਝ ਮੇਲਾ 17 ਤੇ 18 ਸਤੰਬਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ’ਚ ਬਾਬਾ ਸਿੱਧ ਚਾਨੋ ਬਲੀ ਦੇ ਧਾਰਮਿਕ ਅਸਥਾਨ ’ਤੇ ਟਮਕ ਧੂਫਣ ਉਪਰੰਤ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੰਬਰਦਾਰ ਜਥੇ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਔੜ /ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਗੱਦੀ ਦੇ ਵਾਰਸ ਮਹਾਰਾਜ ਪ੍ਰੀਤਮ ਦਾਸ ਵਲੋਂ ਚਲਾਈ ਹੋਈ ਪਰੰਪਰਾ ਅਨੁਸਾਰ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੇ ਮਾਲ ਜੀਆ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਦੋ ਦਿਨਾ ਛਿੰਝ ਮੇਲਾ 17 ਤੇ 18 ਸਤੰਬਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ’ਚ ਬਾਬਾ ਸਿੱਧ ਚਾਨੋ ਬਲੀ ਦੇ ਧਾਰਮਿਕ ਅਸਥਾਨ ’ਤੇ ਟਮਕ ਧੂਫਣ ਉਪਰੰਤ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੰਬਰਦਾਰ ਜਥੇ. ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ 17 ਸਤੰਬਰ ਨੂੰ ਸ਼ਾਮ 4 ਵਜੇ ਪਿੜ ਕੱਢਿਆ ਜਾਵੇਗਾ। 18 ਸਤੰਬਰ ਨੂੰ ਭਾਰੀ ਛਿੰਝ ਮੇਲਾ ਹੋਵੇਗਾ। ਪਟਕੇ ਦੀ ਕੁਸ਼ਤੀ ਦੀ ਤਾਲਿਬ ਬਾਬਾ ਫਲਾਹੀ ਤੇ ਗਗਨ ਤਰਨ ਤਾਰਨ, ਦੂਸਰੇ ਨੰਬਰ ਦੀ ਨਰਿੰਦਰ ਖੰਨਾ ਤੇ ਹਮੀਦੀ ਇਰਾਨ ਅਤੇ ਤਿੰਨ ਨੰਬਰ ਦੀ ਕੁਸ਼ਤੀ ਵਿਵੇਕ ਬਾਬਾ ਫਲਾਹੀ ਤੇ ਲਾਲੀ ਫਗਵਾੜਾ ਵਿਚਕਾਰ ਹੋਵੇਗੀ। ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਦਿਲ ਖਿੱਚਵੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਹੈੱਡ ਗ੍ਰੰਥੀ ਬੁੱਧ ਸਿੰਘ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਹਾਦਰ ਸਿੰਘ ਮਹਿਮੀ ਪੰਚ, ਬਿਸ਼ਨ ਝਿੰਗੜ, ਨੰਬਰਦਾਰ ਸਰਬਣ ਸਿੰਘ ਤੇ ਗੁਰਮੀਤ ਸਿੰਘ, ਮੁਖਤਿਆਰ ਸਿੰਘ, ਲਾਲ ਚੰਦ, ਮੱਖਣ ਮਹਿਮੀ, ਜੋਗਿੰਦਰ ਸਿੰਘ ਗੋਸਲ, ਗੁਰਪ੍ਰੀਤ ਸਿੰਘ, ਬਿੰਦਾ ਸ਼ੇਰਗਿੱਲ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ, ਬਲਵੀਰ ਰਾਮ, ਬਹਾਦਰ ਮਹਿਮੀ, ਪਰਮਿੰਦਰ ਸਿੰਘ, ਜਤਿੰਦਰ ਸਿੰਘ, ਪਿੰਦੂ ਸ਼ੇਰਗਿੱਲ, ਰਾਮ ਲਾਲ, ਢੋਲੀ ਝਿੰਗੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹਿਰਾਮ ਥਾਣਾ ਮੁਖੀ ਦਾ ਚਾਲੀ ਹਜ਼ਾਰ ਨਾਲ ਸਨਮਾਨ ਅਗਲੀ ਖ਼ਬਰ ਰੱਕੜਾਂ ਢਾਹਾਂ ਦੇ ਛਿੰਝ ਮੇਲੇ ’ਚ ਹੋਣਗੇ ਅੱਜ ਫ਼ਸਵੇਂ ਮੁਕਾਬਲੇ
Ad Position 24