12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚੋਣਾਂ ਦੇ ਬਰਸਾਤੀ ਡੱਡੂਆਂ ਤੋਂ ਸੁਚੇਤ ਰਹਿਣ ਦੀ ਲੋੜ - ਕਮਲਜੀਤ ਬੰਗਾ

ਬੰਗਾ, 12 ਨਵੰਬਰ (ਕਰਮ ਲਧਾਣਾ)-ਕਾਂਗਰਸ ਪਾਰਟੀ ਦੇ ਉੱਘੇ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ ਦੇ ਜਨਮ ਦਿਨ ’ਤੇ ਅਨਮੋਲ ਪੈਲੇਸ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੋਣਾਂ ਦੀ ਮੀਟਿੰਗ ਹੋਈ। ਇਸ ਮੌਕੇ ਉਹਨਾਂ ਨੂੰ ਹਾਜ਼ਰ ਕਾਂਗਰਸ ਦੇ ਵੱਖ-ਵੱਖ ਆਗੂਆਂ ਨੇ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 13-11-2026
ਬੰਗਾ, 12 ਨਵੰਬਰ (ਕਰਮ ਲਧਾਣਾ)-ਕਾਂਗਰਸ ਪਾਰਟੀ ਦੇ ਉੱਘੇ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ ਦੇ ਜਨਮ ਦਿਨ ’ਤੇ ਅਨਮੋਲ ਪੈਲੇਸ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੋਣਾਂ ਦੀ ਮੀਟਿੰਗ ਹੋਈ। ਇਸ ਮੌਕੇ ਉਹਨਾਂ ਨੂੰ ਹਾਜ਼ਰ ਕਾਂਗਰਸ ਦੇ ਵੱਖ-ਵੱਖ ਆਗੂਆਂ ਨੇ ਵਧਾਈ ਦਿੱਤੀ। ਇਸ ਮੌਕੇ ਕਮਲਜੀਤ ਬੰਗਾ ਨੇ ਕਿਹਾ ਕਿ ਵੋਟਾਂ ਆਉਂਦਿਆਂ ਹੀ ਵੱਖ-ਵੱਖ ਇਲਾਕਿਆਂ ਤੋਂ ਕਈ ਬਰਸਾਤੀ ਡੱਡੂ ਬੰਗਾ ਵਿਧਾਨ ਸਭਾ ਤੋਂ ਟਿਕਟ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਇਨ੍ਹਾਂ ਲੋਕਾਂ ਦਾ ਹਲਕੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਹੈ ਨਾ ਹੀ ਇਹ ਕਦੇ ਕਾਂਗਰਸ ਦੇ ਵਰਕਰਾਂ ਦੇ ਦੁੱਖ ਸੁੱਖ ਦੇ ਸਾਂਝੀਦਾਰ ਬਣੇ ਹਨ। ਸੋ ਇਨ੍ਹਾਂ ਲੋਕਾਂ ਤੋਂ ਵਰਕਰਾਂ ਅਤੇ ਵੋਟਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਭੀਰਾ ਗੋਸਲ ਵਾਈਸ ਚੇਅਰਮੈਨ ਐਸ.ਸੀ ਵਿੰਗ, ਪਿੰਡ ਜੰਡਿਆਲੀ ਦੇ ਸਰਪੰਚ ਸੁਰਿੰਦਰ ਪਾਲ, ਜ਼ਿਲ੍ਹਾ ਜਨਰਲ ਸਕੱਤਰ ਐਸ.ਸੀ ਵਿੰਗ ਦੇ ਸੁਰਿੰਦਰ ਕੁਮਾਰ, ਉੱਘੇ ਕਾਂਗਰਸ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ ਕਾਂਗਰਸ, ਦਰਬਜੀਤ ਸਿੰਘ ਪੂਨੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਵੀ ਕਮਲਜੀਤ ਬੰਗਾ ਨੂੰ ਜਿੱਥੇ ਸ਼ੁਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਪੰਜਾਬੀਅਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ - ਡਾ . ਧਰਮਪਾਲ ਅਗਲੀ ਖ਼ਬਰ ਸਰਪੰਚ ਕੁਲਵਿੰਦਰ ਕੌਰ ਵਲੋਂ ਬੀ . ਡੀ . ਪੀ . ਓ ਸੜੋਆ ਨੂੰ ਦੁਬਾਰਾ ਲਗਾਏ ਜਾਣ ’ ਤੇ ਸਰਕਾਰ ਦਾ ਧੰਨਵਾਦ
Ad Position 24