ਗਹਿਲ ਮਜਾਰੀ ਛਿੰਝ ਮੇਲੇ ਵਿਚ ਜੇਤੂ ਪਹਿਲਵਾਨਾਂ ਨੂੰ ਪੰਜ ਸਪਲੈਂਡਰ ਮੋਟਰਸਾਈਕਲਾਂ ਦੇ ਵੰਡੇ ਇਨਾਮ
ਮੁਕੰਦਪੁਰ, 8 ਸਤੰਬਰ (ਅਮਰੀਕ ਸਿੰਘ ਢੀਂਡਸਾ)-ਛਿੰਝ ਮੇਲਾ ਗੁੱਗਾ ਜਾਹਰ ਪੀਰ ਤੇ ਸਿਕੰਡੀ ਪੀਰ ਦੀ ਯਾਦ ਵਿਚ ਨਗਰ ਪੰਚਾਇਤ ਗਹਿਲ ਮਜਾਰੀ ਛਿੰਝ ਪ੍ਰਬੰਧਕ ਕਮੇਟੀ ਸਮੂਹ ਨਗਰ ਵਾਸੀਆਂ ਵਲੋਂ ਐਨ. ਆਰ.
ਮੁਕੰਦਪੁਰ, 8 ਸਤੰਬਰ (ਅਮਰੀਕ ਸਿੰਘ ਢੀਂਡਸਾ)-ਛਿੰਝ ਮੇਲਾ ਗੁੱਗਾ ਜਾਹਰ ਪੀਰ ਤੇ ਸਿਕੰਡੀ ਪੀਰ ਦੀ ਯਾਦ ਵਿਚ ਨਗਰ ਪੰਚਾਇਤ ਗਹਿਲ ਮਜਾਰੀ ਛਿੰਝ ਪ੍ਰਬੰਧਕ ਕਮੇਟੀ ਸਮੂਹ ਨਗਰ ਵਾਸੀਆਂ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ, ਜਿਸ ਵਿਚ ਪੰਜਾਬ ਹੀ ਨਹੀਂ ਬਲਕਿ ਹੋਰ ਰਾਜਾਂ ਤੋਂ ਚੋਟੀ ਦੇ ਪਹਿਲਵਾਨਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ। 100 ਤੋਂ ਵੱਧ ਆਮ ਕੁਸ਼ਤੀਆਂ ਕਰਵਾਉਣ ਉਪਰੰਤ ਪਟਕੇ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਰਾਜੂ ਰਾਈਏ ਵਾਲ, ਚੀਨੂ ਰਾਈਏਵਾਲ ਅਤੇ ਗੁਰਜੀਤ ਮਕਰੋੜ ਨੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਨਵੇਂ ਨਕੋਰ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਅਤੇ ਨਾਲ ਚਮਚਮਾਉਂਦੀ ਟਰਾਫੀ ਹਾਸਿਲ ਕੀਤੀ। ਇਸ ਦੇ ਨਾਲ ਹੀ ਦੋ ਹੋਰ ਮੋਟਰਸਾਈਕਲ ਪਹਿਲਵਾਨਾਂ ਨੂੰ ਦੇ ਕੇ ਨਿ ਵਾਜਿਆ ਗਿਆ। ਇਨਾਮਾਂ ਦੀ ਵੰਡ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਕੀਤੀ ਗਈ। ਉਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਵਾਈਸ ਚੇਅਰਮੈਨ ਜ਼ਿਲ੍ਹਾ ਐਸ. ਸੀ. ਵਿੰਗ, ਪਵਨਦੀਪ ਸਿੰਘ ਸੰਗਠਨ ਸਕੱਤਰ, ਛਿੰਝ ਕਮੇਟੀ ਚੇਅਰਮੈਨ ਚਰਨਜੀਤ ਸਿੰਘ ਝੱਜ, ਮੁੱਖ ਸੇਵਾਦਾਰ ਚੇਲਾ ਭਜਨ ਰਾਮ, ਪ੍ਰੈੱਸ ਸਕੱਤਰ ਹੁਸਨ ਲਾਲ, ਦਾਰਾ ਰਾਮ ਪੰਚ, ਸੰਸਾਰ ਚੰਦ, ਸੋਢੀ ਰਾਮ, ਸੁਰਿੰਦਰ ਪਾਲ, ਬਲਵਿੰਦਰ ਸਿੰਘ ਝੱਜ, ਮੱਖਣ ਸਿੰਘ ਝੱਜ, ਬਿੰਦਰ ਢੋਲੀ, ਚੂੜਾ ਰਾਮ ਮੰਗੀ, ਲਸ਼ਕਰੀ ਰਾਮ, ਲਾਲਾ ਰਾਮ ਲਿਦੜਾ, ਪਰਸ਼ੋਤਮ ਲਾਲ, ਜਸਪ੍ਰੀਤ ਸਿੰਘ ਸ਼ੇਰਾ, ਸੀਮਾ ਟਡਵਾਰ, ਪਰਮਿੰਦਰ ਕੁਮਾਰ ਤੇ ਨਿਰਮਲ ਰਾਮ ਤੋਂ ਇਲਾਵਾ ਹੋਰ ਪਿੰਡ ਵਾਸੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਰਹੇ। ਛਿੰਝ ਮੇਲੇ ਦੌਰਾਨ ਛੋਟੀਆਂ ਬੱਚੀਆਂ ਨੇ ਵੀ ਜਮਨਾਸਟਿਕ ਦੇ ਜ਼ੋਰ ਵਿਖਾ ਕੇ ਦਰਸ਼ਕਾਂ ਨੂੰ ਮੋਹ ਲਿਆ। ਹਲਕਾ ਵਿਧਾਇਕ ਵਲੋਂ ਪਿੰਡ ਵਾਸੀਆਂ ਦੀ ਮੰਗ ‘ਤੇ ਖੇਡ ਮੈਦਾਨ ਵਾਸਤੇ ਹਰ ਤਰ੍ਹਾਂ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ।