ਮਾਤਾ ਕਰਤਾਰ ਕੌਰ ਰਾਮਗੜ੍ਹੀਆ ਦੀ 20ਵੀਂ ਬਰਸੀ ’ਤੇ ਬੂਟੇ ਲਗਾਏ
ਬੰਗਾ, 8 ਸਤੰਬਰ (ਧਰਮਵੀਰ ਪਾਲ)-ਪਿੰਡ ਹੀਉਂ ਵਿਚ ਮਾਤਾ ਕਰਤਾਰ ਕੌਰ ਰਾਮਗੜ੍ਹੀਆ ਪਤਨੀ ਸਵ: ਨਾਇਕ ਸ: ਪ੍ਰਕਾਸ਼ ਸਿੰਘ ਰਾਮਗੜ੍ਹੀਆ ਸੈਨਿਕ ਦੂਸਰਾ ਸੰਸਾਰ ਯੁੱਧ ਦੀ 20ਵੀਂ ਸਾਲਾਨਾ ਬਰਸੀ ਫਲੋਰਾ ਪਰਿਵਾਰ ਵਲੋਂ ਮਨਾਈ ਗਈ। ਅੰਮ੍ਰਿਤ ਵੇਲੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਆਪ ਕੀਤਾ।
ਬੰਗਾ, 8 ਸਤੰਬਰ (ਧਰਮਵੀਰ ਪਾਲ)-ਪਿੰਡ ਹੀਉਂ ਵਿਚ ਮਾਤਾ ਕਰਤਾਰ ਕੌਰ ਰਾਮਗੜ੍ਹੀਆ ਪਤਨੀ ਸਵ: ਨਾਇਕ ਸ: ਪ੍ਰਕਾਸ਼ ਸਿੰਘ ਰਾਮਗੜ੍ਹੀਆ ਸੈਨਿਕ ਦੂਸਰਾ ਸੰਸਾਰ ਯੁੱਧ ਦੀ 20ਵੀਂ ਸਾਲਾਨਾ ਬਰਸੀ ਫਲੋਰਾ ਪਰਿਵਾਰ ਵਲੋਂ ਮਨਾਈ ਗਈ। ਅੰਮ੍ਰਿਤ ਵੇਲੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਆਪ ਕੀਤਾ। ਗੁਰਦੁਆਰਾ ਸਾਹਿਬ ਜਾ ਕੇ ਦੇਗ ਭੇਟ ਕੀਤੀ ਗਈ ਤੇ ਰੁਮਾਲਾ ਅਰਪਣ ਕੀਤਾ। ਮਾਤਾ ਜੀ ਦੀ ਯਾਦ ਵਿਚ ਫਲਦਾਰ, ਫੁੱਲਦਾਰ, ਅਸ਼ੁਧੀ ਵਰਧਕ ਤੇ ਛਾਂਦਾਰ ਬੂਟੇ ਲਗਾਏ ਗਏ। ਆਂਗੜਵਾੜੀ ਸੈਂਟਰ ਵਾਸਤੇ ਰਸੋਈ ਉਸਾਰੀ ਲਈ 5000 ਰੁਪਏ ਦਾ ਯੋਗਦਾਨ ਪਾਇਆ। ਮਾਤਾ ਜੀ ਦੇ ਵੱਡੇ ਪੁੱਤਰ ਰਿਟਾਇਰਡ ਲੈਕਚਰਾਰ ਸ: ਤਰਲੋਕ ਸਿੰਘ ਫਲੋਰਾ ਨੇ ਦੱਸਿਆ ਕਿ ਸਾਡੇ ਪਿਤਾ ਜੀ ਸਾਡੀ ਛੋਟੀ ਉਮਰ ਵਿਚ ਹੀ ਸਵਰਗਵਾਸ ਹੋ ਗਏ ਸਨ। ਸਾਡੇ ਮਾਤਾ ਨੇ ਹੀ ਮਿਹਨਤ ਕਰਕੇ ਸਾਡੇ ਚਾਰ ਭੈਣਾਂ-ਭਰਾਵਾਂ ਦੀ ਪਾਲਣਾ ਕੀਤੀ ਤੇ ਉੱਚ ਵਿੱਦਿਆ ਦੁਆਈ। ਮਾਤਾ ਕਰਤਾਰ ਕੌਰ ਰਾਮਗੜ੍ਹੀਆ ਧਾਰਮਿਕ ਬਿਰਤੀ ਦੇ ਮਾਲਕ ਸਨ। ਅੰਮ੍ਰਿਤਧਾਰੀ ਮਾਤਾ ਨੇ ਆਪਣੇ ਜੀਵਨ ਵਿਚ ਪੰਜ ਤਖ਼ਤ ਸਾਹਿਬਾਨ ਦੇ ਦਰਸ਼ਨ ਬੜੀ ਸ਼ਰਧਾ ਤੇ ਸਤਿਕਾਰ ਨਾਲ ਕੀਤੇ ਸਨ।