ਸਾਥੀ ਸਤਨਾਮ ਜਾਨੀਵਾਲ ਖੇਤ ਮਜ਼ਦੂਰ ਯੂਨੀਅਨ ਦੇ ਕਨਵੀਨਰ ਚੁਣੇ
ਬੰਗਾ, 6 ਸਤੰਬਰ (ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦੀ ਜਨਰਲ ਬਾਡੀ ਦੀ ਮੀਟਿੰਗ ਬਜ਼ੁਰਗ ਸਾਥੀ ਸਰਾਧੂ ਰਾਮ ਤਾਜੋਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਚਾਲੂ ਕੀਤਾ ਜਾਵੇ।
ਬੰਗਾ, 6 ਸਤੰਬਰ (ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦੀ ਜਨਰਲ ਬਾਡੀ ਦੀ ਮੀਟਿੰਗ ਬਜ਼ੁਰਗ ਸਾਥੀ ਸਰਾਧੂ ਰਾਮ ਤਾਜੋਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਆਪ੍ਰਟਿਵ ਸਰਵਿਸ ਸੁਸਾਇਟੀਆਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਉਨ੍ਹਾਂ ਦਾ ਕਰਜ਼ਾ ਜਲਦੀ ਮੁਆਫ਼ ਕੀਤਾ ਜਾਵੇ। ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ। ਖੰਡ, ਪਿਆਜ ਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਜਲਦੀ ਘਟਾਇਆ ਜਾਵੇ। ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਝਿੰਗੜ ਤੇ ਕਿਸਾਨ ਆਗੂ ਚਰਨਜੀਤ ਦੌਲਤਪੁਰ ਨੇ ਵੀ ਸੰਬੋਧਨ ਕੀਤਾ। ਅੰਤ ਵਿਚ 9 ਮੈਂਬਰੀ ਅਡਹਾਕ ਕਮੇਟੀ ਬਣਾਈ ਗਈ, ਜਿਸ ਵਿਚ ਕਰਮਜੀਤ ਸਿੰਘ, ਅਵਤਾਰ ਸਿੰਘ ਜਾਡਲਾ, ਸ਼ਿੰਗਾਰਾ ਸਿੰਘ ਬੜਵਾ, ਜਗਤਾਰ ਸਿੰਘ ਜਲਾਹ ਮਾਜਰਾ, ਪਾਲ ਸਿੰਘ ਭਾਨ ਮਜਾਰਾ, ਜਗਦੀਸ਼ ਗਰਚਾ, ਜਸਪਾਲ ਤੇ ਅਨੰਤ ਰਾਮ ਮੈਂਬਰ ਚੁਣੇ ਗਏ, ਜਿਨ੍ਹਾਂ ਨੇ ਸਤਨਾਮ ਜਾਨੀਵਾਲ ਨੂੰ ਆਪਣਾ ਕਨਵੀਨਰ ਚੁਣ ਲਿਆ। ਉਨ੍ਹਾਂ ਫੈਸਲਾ ਕੀਤਾ ਕਿ 15 ਸਤੰਬਰ ਤੋਂ 15 ਅਕਤੂਬਰ ਤੱਕ ਪਿੰਡ ਪੱਧਰ ਦੀਆਂ ਮੀਟਿੰਗਾਂ ਕਰਕੇ ਯੂਨਿਟ ਬਣਾਏ ਜਾਣਗੇ। ਇਸ ਮੌਕੇ ’ਤੇ ਸਾਥੀ ਚਮਨ ਲਾਲ ਲੱਖਪੁਰ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।