06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੀਰਪੁਰ ਜੱਟਾਂ ਸਕੂਲ ਦੀ ਸਿੱਖਿਆ ਨੂੰ ਮਿਲੀ ਨਵੀਂ ਕਮਾਨ-ਰਣਜੀਤ ਬੱਬਰ ਨੇ ਸੰਭਾਲਿਆ ਅਹੁਦਾ

ਜਾਡਲਾ, 5 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸਰਕਾਰੀ ਹਾਈ ਸਕੂਲ ਮੀਰਪੁਰ ਜੱਟਾਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਬੁਲੰਦੀਆਂ ’ਤੇ ਲਿਜਾਣ ਦੇ ਉਦੇਸ਼ ਨਾਲ ਨਵਾਂਸ਼ਹਿਰ ਜ਼ਿਲ੍ਹੇ ਦੀ ਜਾਣੀ-ਪਛਾਣੀ ਸਿੱਖਿਆ ਸ਼ਖ਼ਸੀਅਤ ਰਣਜੀਤ ਬੱਬਰ ਨੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਕੂਲ ਦੇ ਅਧਿਆਪਕਾਂ, ਕਰਮਚਾਰੀਆਂ ਤੇ ਪਤਵੰਤੇ ਵਿਅਕਤੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜਾਡਲਾ, 5 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸਰਕਾਰੀ ਹਾਈ ਸਕੂਲ ਮੀਰਪੁਰ ਜੱਟਾਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਬੁਲੰਦੀਆਂ ’ਤੇ ਲਿਜਾਣ ਦੇ ਉਦੇਸ਼ ਨਾਲ ਨਵਾਂਸ਼ਹਿਰ ਜ਼ਿਲ੍ਹੇ ਦੀ ਜਾਣੀ-ਪਛਾਣੀ ਸਿੱਖਿਆ ਸ਼ਖ਼ਸੀਅਤ ਰਣਜੀਤ ਬੱਬਰ ਨੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਕੂਲ ਦੇ ਅਧਿਆਪਕਾਂ, ਕਰਮਚਾਰੀਆਂ ਤੇ ਪਤਵੰਤੇ ਵਿਅਕਤੀਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਉਪਰੰਤ ਰਣਜੀਤ ਬੱਬਰ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਨਿਰਮਾਣ, ਅਨੁਸ਼ਾਸਨ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਜਿਨ੍ਹਾਂ ਵਿਚ ਮੁੱਖ ਅਧਿਆਪਕ ਗੁਰਪ੍ਰੀਤ ਸੈਂਪਲਾਂ ਨੋਡਲ ਅਫਸਰ ਬਲਾਕ ਸੜੋਆ, ਜਸਵੀਰ ਪਾਲ ਸਿੰਘ ਬਲਾਕ ਰਿਸੋਰਸ ਕੋਆਡੀਨੇਟਰ ਬਲਾਚੌਰ, ਹਰੀਸ਼ ਰਾਣਾ ਐਚ. ਟੀ. ਸਰਕਾਰੀ ਮਿਡਲ ਸਕੂਲ ਬੂਥਗੜ੍ਹ, ਲੈਕਚਰਾਰ ਸਤਨਾਮ ਸਿੰਘ ਮੀਰਪੁਰ, ਅਰੁਣ ਸ਼ੇਖਰ, ਕਿਰਨਦੀਪ ਕੌਰ ਸਾਇੰਸ ਅਧਿਆਪਕਾ, ਅਜੇ ਚਾਹੜ ਮਜ਼ਾਰਾ ਡੀ. ਟੀ. ਐਫ. ਆਗੂ, ਹਰੀਸ਼ ਕੁਮਾਰ ਮੁੱਖ ਇੰਚਾਰਜ ਜਾਡਲਾ, ਰਾਜੀਵ ਸ਼ਰਮਾ ਮਜਾਰਾ ਖੁਰਦ ਤੇ ਸਮੁੱਚੇ ਸਟਾਫ਼ ਨੇ ਰਣਜੀਤ ਬੱਬਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਸਿੱਖਿਆ ਦੇ ਖੇਤਰ ਵਿਚ ਨਵੀਆਂ ਮਿਸਾਲਾਂ ਕਾਇਮ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਚੱਕਦਾਨਾ ਸਕੂਲ ਨੂੰ 24 ਸਾਲ ਬਾਅਦ ਨਸੀਬ ਹੋਇਆ ਮੁੱਖ ਅਧਿਆਪਕ ਅਗਲੀ ਖ਼ਬਰ ਬੰਗਾ ਵਿਖੇ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Ad Position 24