ਅਮਰਦੀਪ ਕਾਲਜ ਦੇ ਬੀ.ਕਾਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਮੈਰਿਟ ’ਚ
ਮੁਕੰਦਪੁਰ, 29 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ. ਕਾਮ.
ਮੁਕੰਦਪੁਰ, 29 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ.ਕਾਮ. ਭਾਗ ਪਹਿਲਾ ਦੇ ਨਤੀਜਿਆਂ ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਸ. ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥਣ ਪਰਮਜੀਤ ਕੌਰ ਸਪੁੱਤਰੀ ਸ. ਰਜਿੰਦਰ ਸਿੰਘ ਵਾਸੀ ਲੱਲੀਆ ਨੇ 83.5 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਚੌਦਵਾਂ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣ ਪ੍ਰਭਜੋਤ ਕੌਰ ਸਪੁੱਤਰੀ ਸ. ਅਮਰੀਕ ਸਿੰਘ ਵਾਸੀ ਹਕੀਮਪੁਰ ਨੇ 81.4 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਉਨਤਾਲ਼ੀਵਾਂ ਅਤੇ ਜ਼ਿਲ੍ਹੇ ’ਚੋਂ ਚੌਥਾ ਸਥਾਨ ਹਾਸਲ ਕੀਤਾ। ਵਿਦਿਆਰਥਣ ਹਰਕੋਮਲ ਕੌਰ ਗਰਚਾ ਸਪੁੱਤਰੀ ਤਰਨਜੀਤ ਸਿੰਘ ਵਾਸੀ ਮੱਲ੍ਹਾ ਬੇਦੀਆਂ ਨੇ 80.8 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪੰਜ਼ਾਹਵਾਂ ਅਤੇ ਜ਼ਿਲ੍ਹੇ ’ਚੋਂ ਪੰਜਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਵਿਭਾਗ ਦੇ ਮੁਖੀ ਡਾ. ਕਰਮਜੀਤ ਕੌਰ, ਡਾ. ਮੇਘਨਾ ਅਗਰਵਾਲ ਅਤੇ ਹੋਰ ਪ੍ਰਾਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।