27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨਸ਼ਾ ਵਿਰੋਧੀ ਸੰਘਰਸ਼ ਵਿੱਢਣ ਲਈ ਔੜ ਵਿਖੇ ਇਕੱਠ 31 ਨੂੰ

ਨਵਾਂਸ਼ਹਿਰ, 26 ਅਗਸਤ (ਦੀਦਾਰ ਸਿੰਘ ਸ਼ੇਤਰਾ)-ਨਸ਼ਿਆਂ ਵਿਰੁੱਧ ਔੜ ਵਿਖੇ ਧਰਨੇ ’ਤੇ ਬੈਠੇ ਔੜ ਨਿਵਾਸੀ ਕਮਲਜੀਤ ਸਾਜਨ ’ਤੇ 19 ਅਗਸਤ ਦੀ ਰਾਤ ਨੂੰ ਕਾਤਲਾਨਾ ਹਮਲਾ ਕਰਨ ਵਾਲੇ ਸਾਰੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ, ਉਲਟਾ ਕਮਲਜੀਤ ਸਾਜਨ ਵਿਰੁੱਧ ਹੋਇਆ ਪੁਲ਼ਸ ਕੇਸ ਰੱਦ ਕਰਨ ਤੇ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੀ ਮੰਗ ਨੂੰ ਲੈ ਕੇ 31 ਅਗਸਤ ਨੂੰ 11 ਵਜੇ ਵਿਸ਼ਵਕਰਮਾ ਮੰਦਰ ਔੜ ਵਿਖੇ ਇਲਾਕੇ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਮੀਟਿੰਗ ਦਾ ਫੈਸਲਾ ਸੀ.

Ad Position 21
No active advertisement
ਅਜੀਤ ਡੈਸਕ 27-08-2026
ਨਵਾਂਸ਼ਹਿਰ, 26 ਅਗਸਤ (ਦੀਦਾਰ ਸਿੰਘ ਸ਼ੇਤਰਾ)-ਨਸ਼ਿਆਂ ਵਿਰੁੱਧ ਔੜ ਵਿਖੇ ਧਰਨੇ ’ਤੇ ਬੈਠੇ ਔੜ ਨਿਵਾਸੀ ਕਮਲਜੀਤ ਸਾਜਨ ’ਤੇ 19 ਅਗਸਤ ਦੀ ਰਾਤ ਨੂੰ ਕਾਤਲਾਨਾ ਹਮਲਾ ਕਰਨ ਵਾਲੇ ਸਾਰੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ, ਉਲਟਾ ਕਮਲਜੀਤ ਸਾਜਨ ਵਿਰੁੱਧ ਹੋਇਆ ਪੁਲ਼ਸ ਕੇਸ ਰੱਦ ਕਰਨ ਤੇ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੀ ਮੰਗ ਨੂੰ ਲੈ ਕੇ 31 ਅਗਸਤ ਨੂੰ 11 ਵਜੇ ਵਿਸ਼ਵਕਰਮਾ ਮੰਦਰ ਔੜ ਵਿਖੇ ਇਲਾਕੇ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਮੀਟਿੰਗ ਦਾ ਫੈਸਲਾ ਸੀ.ਪੀ.ਆਈ.-ਐਮ.ਐਲ ਨਿਊ ਡੈਮੋਕ੍ਰੇਸੀ, ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪਿੰਡ ਔੜ ਦੇ ਮੋਹਤਵਰ ਵਿਅਕਤੀਆਂ ਦੀ ਕਮਲਜੀਤ ਸਾਜਨ ਦੇ ਘਰ ਵਿੱਚ ਹੋਈ ਮੀਟਿੰਗ ਵਿੱਚ ਕੀਤਾ ਗਿਆ। ਸੀ.ਪੀ.ਆਈ-ਐਮ.ਐਲ. ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਵੜੈਚ ਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਪੁਲਸ ਦੀ ਸ਼ਹਿ ਪ੍ਰਾਪਤ ਤਸਕਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਧਰਨਾਕਾਰੀਆਂ ’ਤੇ ਕਾਤਲਾਨਾ ਹਮਲਾ ਕਰਨ ਤੱਕ ਉੱਤਰ ਆਏ।
Ad Position 22
No active advertisement
ਪਿਛਲੀ ਖ਼ਬਰ ਐਮ.ਆਰ. ਸਿਟੀ ਸਕੂਲ ਦੀ ਵਾਲੀਬਾਲ ਟੀਮ ਨੇ ਕਲੱਸਟਰ ਪੱਧਰ ’ਤੇ ਮਾਰੀ ਬਾਜ਼ੀ ਅਗਲੀ ਖ਼ਬਰ ਮਜਾਰਾ ਰਾਜਾ ਸਾਹਿਬ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਵਲੋਂ ਕੀਤੀ ਮੀਟਿੰਗ
Ad Position 24