25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ -ਵਰਿਆਮ

ਨਵਾਂਸ਼ਹਿਰ, 25 ਅਗਸਤ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਮੌਜੂਦਾ ਹਾਕਮ ਪਾਰਟੀ ਨੇ ਪੰਜਾਬ ਦੇ ਸਿਦਕੀ-ਸਿਰੜੀ ਲੋਕਾਂ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ। ਇੱਥੇ ਅਜੀਤ ਉਪ ਦਫ਼ਤਰ ਵਿਖੇ ਇਸ ਗਲ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਪੰਜਾਬ ਦਾ ਆਪਣਾ ਵਿਲੱਖਣ ਇਤਿਹਾਸ ਹੈ, ਇਸਦੀ ਕਥਨੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ।

Ad Position 21
No active advertisement
ਅਜੀਤ ਡੈਸਕ 26-08-2026
ਨਵਾਂਸ਼ਹਿਰ, 25 ਅਗਸਤ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਮੌਜੂਦਾ ਹਾਕਮ ਪਾਰਟੀ ਨੇ ਪੰਜਾਬ ਦੇ ਸਿਦਕੀ-ਸਿਰੜੀ ਲੋਕਾਂ ਦੀ ਰੜਕ-ਮੜਕ ਅਤੇ ਅਣਖ ਨੂੰ ਸੱਟ ਮਾਰੀ ਹੈ। ਇੱਥੇ ਅਜੀਤ ਉਪ ਦਫ਼ਤਰ ਵਿਖੇ ਇਸ ਗਲ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਕਿਹਾ ਕਿ ਪੰਜਾਬ ਦਾ ਆਪਣਾ ਵਿਲੱਖਣ ਇਤਿਹਾਸ ਹੈ, ਇਸਦੀ ਕਥਨੀ ਅਤੇ ਕਰਨੀ ਵਿਚ ਕੋਈ ਫ਼ਰਕ ਨਹੀਂ। ਪਰ ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ‘ਤੇ ਰਾਜ ਕਰਦੀਆਂ ਰਹੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਇਸਨੂੰ ਅਜਿਹੇ ਹਾਲਾਤਾਂ ਦੇ ਮੂੰਹ ਲਿਆ ਖੜ੍ਹਾ ਕੀਤਾ ਹੈ ਕਿ ਅੱਜ ਸੂਬੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਪੰਜਾਬ ਦੇ ਕਿਰਤੀ-ਸਿਦਕੀ ਲੋਕਾਂ ਨੂੰ ਕੰਮ ਦੇਣ ਦੀ ਥਾਂ ਲਾਰੇ ਪਰੋਸੇ ਜਾ ਰਹੇ ਹਨ। ਪੰਜਾਬ ਦੇ 92-93 ਵਿਧਾਇਕਾਂ ਦੇ ਹੁੰਦਿਆਂ ਹੋਇਆਂ ਵੀ ਚੱਲ ਪੰਜਾਬ ਵਿੱਚ ਦਿੱਲੀ ਦੇ ਦੋ ਵਿਅਕਤੀਆਂ ਦੀ ਰਹੀ ਹੈ। ਨੌਕਰੀਆਂ ਮੰਗਦਿਆਂ ਨੂੰ ਡੰਡਿਆਂ ਦੀ ਮਾਰ ਪੈ ਰਹੀ ਹੈ। ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਜ਼ ਨੂੰ ਕੋਰਟ ਵਲੋਂ ਹਦਾਇਤਾਂ ਕਰਨ ਦੇ ਬਾਵਜੂਦ ਡੀ.ਏ ਨਹੀਂ ਦਿੱਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਦੀਆਂ ਸ਼ੀਹਣੀਆਂ ਮਾਤਾਵਾਂ, ਭੈਣਾਂ ਨੂੰ 1000-1500 ਦੇਣ ਦੇ ਲਾਰਿਆਂ ਨਾਲ਼ ਉਹਨਾਂ ਨੂੰ ਮੰਗਤਿਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਵਰਿਆਮ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬ ਦੇ ਲੋਕ ਡਬਲ ਇੰਜਣ ਸਰਕਾਰ ਦੇ ਕੇ ਆਪਣੀ ਕਿਸ਼ਮਤ ਆਪ ਲਿਖਣ ਵੱਲ ਵੱਧ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸਦਰ ਪੁਲਿਸ ਨਵਾਂਸ਼ਹਿਰ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਨੌਜਵਾਨ ਪੁਲਿਸ ਪਾਰਟੀ ਨਾਲ। ਨੌਜਵਾਨ ਹੈਰੋਇਨ ਦਾ ਸੇਵਨ ਕਰਦ... ਅਗਲੀ ਖ਼ਬਰ ਮੁੱਖ ਮੰਤਰੀ ਖੇਡ ਮੈਦਾਨ ਦਾ ਅਧੂਰਾ ਕੰਮ ਦੇਖ ਵਿਧਾਇਕ ਡਾ. ਸੁੱਖੀ ਬਿਨਾਂ ਉਦਘਾਟਨ ਕੀਤੇ ਵਾਪਸ ਪਰਤੇ
Ad Position 24