25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਵਿੱਚ ਜਿੱਤਿਆ ਚਾਂਦੀ ਦਾ ਤਗਮਾ

ਕਾਠਗੜ੍ਹ, 25 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਨੋਰਵੁੱਡ ਸਕੂਲ ਚਾਹਲ ਦੀ ਮੈਨੇਜਮੈਂਟ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਸੀ. ਬੀ.

Ad Position 21
No active advertisement
ਅਜੀਤ ਡੈਸਕ 26-08-2026
ਕਾਠਗੜ੍ਹ, 25 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਨੋਰਵੁੱਡ ਸਕੂਲ ਚਾਹਲ ਦੀ ਮੈਨੇਜਮੈਂਟ ਨੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਸੀ.ਬੀ.ਐਸ.ਸੀ ਕਲੱਸਟਰ ਵਾਲੀਬਾਲ ਚੈਂਪੀਅਨਸ਼ਿਪ ਜੋ ਕਿ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਗਈ, ਜਿਸ ਵਿੱਚ ਸਾਡੀ ਅੰਡਰ-14 ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਮੈਨੇਜਮੈਂਟ ਨੇ ਦੱਸਿਆ ਕਿ ਇਹ ਸਾਡੇ ਵਿਦਿਆਰਥੀਆਂ ਤੇ ਕੋਚ ਦੀ ਮਿਹਨਤ ਦਾ ਨਤੀਜਾ ਹੈ, ਜਿਨਾਂ ਨੇ ਦ੍ਰਿੜ ਇਰਾਦੇ, ਅਨੁਸ਼ਾਸਨ ਅਤੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਖਿਡਾਰੀਆਂ ਤੇ ਉਹਨਾਂ ਦੇ ਵਾਲੀਬਾਲ ਕੋਚ ਭੁਪਿੰਦਰ ਸਿੰਘ ਨੂੰ ਉਨ੍ਹਾਂ ਦੇ ਸਮਰਪਣ ਅਤੇ ਲਗਨ ਲਈ ਮੁਬਾਰਕਬਾਦ ਦਿੱਤੀ ਤੇ ਮਾਪਿਆਂ ਅਤੇ ਸਮੁੱਚੇ ਨੌਰਵੁੱਡ ਸਕੂਲ ਪਰਿਵਾਰ ਦਾ ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਹੌਸਲਾ-ਅਫਜ਼ਾਈ ਲਈ ਵਿਸ਼ੇਸ਼ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਖੇਡ ਮੈਦਾਨ ਦਾ ਅਧੂਰਾ ਕੰਮ ਦੇਖ ਵਿਧਾਇਕ ਡਾ. ਸੁੱਖੀ ਬਿਨਾਂ ਉਦਘਾਟਨ ਕੀਤੇ ਵਾਪਸ ਪਰਤੇ ਅਗਲੀ ਖ਼ਬਰ ਪਟਵਾਰੀਆਂ ਵਿੱਚ 27 ਦੀ ਮਹਾਂ ਹੜਤਾਲ ਲਈ ਭਾਰੀ ਉਤਸ਼ਾਹ -ਭੰਨੂ, ਬੱਲੀ
Ad Position 24