25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨੂਰਪੁਰ ’ਚ ਕਿਸਾਨ ਦੇ ਟਿਊਬਵੈੱਲ ਮੋਟਰ ਤੋਂ ਟਰਾਂਸਫਾਰਮਰ ਦਾ ਸਾਮਾਨ ਚੋਰੀ

ਨਵਾਂਸ਼ਹਿਰ, 25 ਅਗਸਤ (ਜਸਬੀਰ ਸਿੰਘ ਨੂਰਪੁਰ)-ਜਿੱਥੇ ਚੋਰਾਂ ਵੱਲੋਂ ਪਿਛਲੇ ਦਿਨਾਂ ਤੋਂ ਵੱਖ-ਵੱਖ ਮੋਟਰਾਂ ‘ਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆ, ਉੱਥੇ ਹੁਣ ਚੋਰਾਂ ਵੱਲੋਂ ਨਵੀਂ ਪਿਰਤ ਸ਼ੁਰੂ ਕਰਦਿਆਂ ਟਿਊਬਵੈੱਲ ਮੋਟਰਾਂ ‘ਤੇ ਟਰਾਂਸਫਾਰਮਰਾਂ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਟਰਾਂ ਦੇ ਟਰਾਂਸਫਾਰਮਰ ਲਾਹ ਕੇ ਉਹਨਾਂ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਹੈ।

Ad Position 21
No active advertisement
ਨੂਰਪੁਰ ਵਿਖੇ ਕਿਸਾਨ ਨਿਰਮਲ ਦਾਸ ਟਿਊਬਵੈੱਲ ਮੋਟਰ ‘ਤੇ ਹੋਏ ਟਰਾਂਸਫਾਰਮਰ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ। 26-08-2026
ਨਵਾਂਸ਼ਹਿਰ, 25 ਅਗਸਤ (ਜਸਬੀਰ ਸਿੰਘ ਨੂਰਪੁਰ)-ਜਿੱਥੇ ਚੋਰਾਂ ਵੱਲੋਂ ਪਿਛਲੇ ਦਿਨਾਂ ਤੋਂ ਵੱਖ-ਵੱਖ ਮੋਟਰਾਂ ‘ਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆ, ਉੱਥੇ ਹੁਣ ਚੋਰਾਂ ਵੱਲੋਂ ਨਵੀਂ ਪਿਰਤ ਸ਼ੁਰੂ ਕਰਦਿਆਂ ਟਿਊਬਵੈੱਲ ਮੋਟਰਾਂ ‘ਤੇ ਟਰਾਂਸਫਾਰਮਰਾਂ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਟਰਾਂ ਦੇ ਟਰਾਂਸਫਾਰਮਰ ਲਾਹ ਕੇ ਉਹਨਾਂ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਹੈ। ਪਿੰਡ ਨੂਰਪੁਰ ਦੇ ਕਿਸਾਨ ਸਤਨਾਮ ਸਿੰਘ ਦੇ ਖੇਤਾਂ ‘ਚ ਲੱਗੀ ਮੋਟਰ ਤੋਂ ਬੀਤੀ ਰਾਤ ਚੋਰਾਂ ਨੇ ਟਰਾਂਸਫਾਰਮਰ ਨੂੰ ਲਾਹ ਕੇ ਉਸ ਵਿੱਚੋਂ ਕੀਮਤੀ ਸਮਾਨ ਕੱਢ ਲਿਆ। ਉਸ ਦੇ ਖੇਤਾਂ ‘ਚ ਖੇਤੀ ਕਰ ਰਹੇ ਨਿਰਮਲ ਦਾਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤਾਂ ਨੂੰ ਪਾਣੀ ਲਾਉਣ ਆਏ ਤਾਂ ਟਰਾਂਸਫਾਰਮਰ ਲਾਹਿਆ ਹੋਇਆ ਸੀ ਅਤੇ ਉਸ ਵਿੱਚੋਂ ਕੀਮਤੀ ਸਮਾਨ ਕੱਢਿਆ ਹੋਇਆ ਸੀ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਮੋਟਰ ਹੁਣ ਕਈ ਦਿਨਾਂ ਤੱਕ ਬੰਦ ਰਹਿ ਸਕਦੀ ਹੈ। ਉਹਨਾਂ ਆਖਿਆ ਕਿ ਇਸ ਸਬੰਧੀ ਸਥਾਨਕ ਪੁਲਿਸ ਅਤੇ ਬਿਜਲੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਵਲੋ ਨਵਾਂਸ਼ਹਿਰ ’ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24