ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ’ਚ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ
ਟੱਪਰੀਆਂ ਖੁਰਦ, 24 ਅਗਸਤ (ਬੂਥਗੜ੍ਹੀਆ) - ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦੇ ਤਪੋ ਅਸਥਾਨ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਮਿਤੀ 26 ਅਗਸਤ ਦਿਨ ਬੁੱਧਵਾਰ ਨੂੰ ਸ਼ਰਧਾ ਪੂਰਵਕ ਨਾਲ ਸ਼ੁਰੂ ਹੋਵੇਗਾ। ਸੰਤ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਭੂਰੀਵਾਲੇ ਟਰੱਸਟ ਦੇ ਮੈਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਅਨੁਸਾਰ ਸਤਿਗੁਰੂ ਭੂਰੀਵਾਲਿਆਂ ਦੇ ਆਗਮਨ ਦਿਵਸ ਦੀ ਖੁਸ਼ੀ ’ਚ ਰੱਖੜ ਪੁੰਨਿਆ ਨੂੰ ਸਮਰਪਿਤ 26 ਅਗਸਤ ਨੂੰ ਸ੍ਰੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ ਦੇ ਅਖੰਡ ਪਾਠ ਦੇ ਪ੍ਰਕਾਸ਼ ਅਰੰਭ ਹੋਣਗੇ 27 ਅਗਸਤ ਨੂੰ ਮੱਧ ਦੀ ਬਾਣੀ ਦੇ ਭੋਗ ਪਾਏ ਜਾਣਗੇ ਤੇ 28 ਅਗਸਤ ਨੂੰ ਰੱਖੜ ਪੁੰਨਿਆ ਵਾਲੇ ਦਿਨ ਬਾਣੀ ਨੂੰ ਸੰਪੂਰਨ ਅਖੰਡ ਪਾਠ ਦੇ ਭੋਗ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋ ਪਾਏ ਜਾਣਗੇ।
ਮ
ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ।
25-08-2026
ਟੱਪਰੀਆਂ ਖੁਰਦ, 24 ਅਗਸਤ (ਬੂਥਗੜ੍ਹੀਆ) - ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲਿਆਂ ਦੇ ਤਪੋ ਅਸਥਾਨ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਮਿਤੀ 26 ਅਗਸਤ ਦਿਨ ਬੁੱਧਵਾਰ ਨੂੰ ਸ਼ਰਧਾ ਪੂਰਵਕ ਨਾਲ ਸ਼ੁਰੂ ਹੋਵੇਗਾ। ਸੰਤ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਭੂਰੀਵਾਲੇ ਟਰੱਸਟ ਦੇ ਮੈਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਅਨੁਸਾਰ ਸਤਿਗੁਰੂ ਭੂਰੀਵਾਲਿਆਂ ਦੇ ਆਗਮਨ ਦਿਵਸ ਦੀ ਖੁਸ਼ੀ ’ਚ ਰੱਖੜ ਪੁੰਨਿਆ ਨੂੰ ਸਮਰਪਿਤ 26 ਅਗਸਤ ਨੂੰ ਸ੍ਰੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ ਦੇ ਅਖੰਡ ਪਾਠ ਦੇ ਪ੍ਰਕਾਸ਼ ਅਰੰਭ ਹੋਣਗੇ 27 ਅਗਸਤ ਨੂੰ ਮੱਧ ਦੀ ਬਾਣੀ ਦੇ ਭੋਗ ਪਾਏ ਜਾਣਗੇ ਤੇ 28 ਅਗਸਤ ਨੂੰ ਰੱਖੜ ਪੁੰਨਿਆ ਵਾਲੇ ਦਿਨ ਬਾਣੀ ਨੂੰ ਸੰਪੂਰਨ ਅਖੰਡ ਪਾਠ ਦੇ ਭੋਗ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋ ਪਾਏ ਜਾਣਗੇ। ਸੰਤ ਸਮਾਗਮ ਦੇ ਤਿੰਨੋ ਦਿਨ ਸੰਧਿਆ ਆਰਤੀ ਉਪਰੰਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਤੇ ਹੋਰ ਸੰਤ ਮਹਾਂਪੁਰਸ਼ ਸਤਿਸੰਗ ਦੇ ਜਰੀਏ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਨਾਲ ਨਿਹਾਲ ਕਰਨਗੇ ਸਮਾਗਮ ਦੇ ਮੌਕੇ ਸੰਗਤਾਂ ਦੇ ਵਲੋ ਰੋਜ਼ਾਨਾਂ ਦੀ ਤਰ੍ਹਾਂ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ਦਾ ਲੰਗਰ ਵੀ ਤਿਆਰ ਕਰਕੇ ਭੇਜਿਆ ਜਾਵੇਗਾ।