ਸਬਜ਼ੀ ਮੰਡੀ ’ਚ ਫੈਲੀ ਗੰਦਗੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ
ਗੜ੍ਹਸ਼ੰਕਰ, 24 ਅਗਸਤ (ਧਾਲੀਵਾਲ)-ਸਬਜ਼ੀ ਮੰਡੀ ਗੜ੍ਹਸ਼ੰਕਰ ’ਚ ਫੈਲੀ ਗੰਦਗੀ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਬਜ਼ੀ ਮੰਡੀ ਵਿਚ ਆਲੂ, ਪਿਆਜ਼ ਤੇ ਹੋਰ ਬੇਕਾਰ ਸਬਜ਼ੀਆਂ ਦੇ ਢੇਰ ਆਮ ਵੇਖਣ ਨੂੰ ਮਿਲ ਰਹੇ ਹਨ ਜਿਸ ਕਾਰਨ ਬਦਬੂ ਫੈਲਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੜ੍ਹਸ਼ੰਕਰ, 24 ਅਗਸਤ (ਧਾਲੀਵਾਲ)-ਸਬਜ਼ੀ ਮੰਡੀ ਗੜ੍ਹਸ਼ੰਕਰ ’ਚ ਫੈਲੀ ਗੰਦਗੀ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਬਜ਼ੀ ਮੰਡੀ ਵਿਚ ਆਲੂ, ਪਿਆਜ਼ ਤੇ ਹੋਰ ਬੇਕਾਰ ਸਬਜ਼ੀਆਂ ਦੇ ਢੇਰ ਆਮ ਵੇਖਣ ਨੂੰ ਮਿਲ ਰਹੇ ਹਨ ਜਿਸ ਕਾਰਨ ਬਦਬੂ ਫੈਲਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਰੋਜ਼ਾਨਾ ਸਫ਼ਾਈ ਨਾ ਹੋਣ ਕਾਰਨ ਲੋਕਾਂ ਵਲੋਂ ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਤਰ੍ਹਾਂ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਸਦੇ ਸਾਹਮਣੇ ਸਬਜ਼ੀ ਮੰਡੀ ਦੇ ਹਾਲਾਤ ਕੀਤੇ ਕਰਾਏ ’ਤੇ ਪਾਣੀ ਫੇਰ ਰਹੇ ਹਨ। ਸਬਜ਼ੀ ਮੰਡੀ ਦੇ ਆਸ-ਪਾਸ ਦੇ ਨਾਲਿਆਂ ਦੀ ਹਾਲਤ ਵੀ ਸਫ਼ਾਈ ਪੱਖੋਂ ਬਦਤਰ ਵੇਖਣ ਨੂੰ ਮਿਲ ਰਹੀ ਹੈ।