ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਦੀ ਮੀਟਿੰਗ ਉਪਰੰਤ ਹਾਜ਼ਰ ਹੋਏ ਪਤਵੰਤੇ।
ਦਾਣਾ ਮੰਡੀ ਬੰਗਾ ਵਿਖੇ ਸੰਤ ਸੰਮੇਲਨ 8 ਨੂੰ
ਬੰਗਾ, 24 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ 8 ਸਤੰਬਰ ਦਿਨ ਮੰਗਲਵਾਰ ਨੂੰ ਸੰਤ ਸੰਮੇਲਨ ਕਰਵਾਇਆ ਜਾਵੇਗਾ। ਜਿਹੜਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ।
ਬੰਗਾ, 24 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ 8 ਸਤੰਬਰ ਦਿਨ ਮੰਗਲਵਾਰ ਨੂੰ ਸੰਤ ਸੰਮੇਲਨ ਕਰਵਾਇਆ ਜਾਵੇਗਾ। ਜਿਹੜਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ। ਇਹ ਫੈਸਲਾ ਟਰੱਸਟ ਦੀ ਮੀਟਿੰਗ ਵਿੱਚ ਲਿਆ ਗਿਆ ਜਿਸ ਦੀ ਜਾਣਕਾਰੀ ਪ੍ਰਧਾਨ ਜੋਗਾ ਸਿੰਘ ਜੀਂਦੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਾਹਲੋਂ ਨੇ ਸਾਂਝੀ ਕੀਤੀ। ਇਹ ਸੰਤ ਸੰਮੇਲਨ ਪਦਮਸ਼੍ਰੀ ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ ਜਿਸ ਵਿਚ ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਪ੍ਰਦੀਪ ਦਾਸ ਕੂਪੁਰ-ਢੇਪੁਰ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸਾਈਂ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤ ਮਹਾਂਪੁਰਸ਼ ਵੀ ਗੁਰੂ ਰਵਿਦਾਸ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਗੇ। ਇਸ ਮੌਕੇ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ। ਮੀਟਿੰਗ ਵਿੱਚ ਜੋਗਾ ਸਿੰਘ ਜੀਂਦੋਵਾਲ, ਸੱਤ ਪਾਲ ਸਾਹਲੋਂ, ਸਤਵਿੰਦਰ ਸਿੰਘ ਜੱਬੋਵਾਲ, ਡਾ. ਰਾਮ ਲਾਲ ਸਿੱਧੂ, ਗੁਰਨਾਮ ਸਿੰਘ ਚੰਦੜ, ਰਾਮ ਸਿੰਘ ਢਾਹਾਂ, ਹੁਸਨ ਲਾਲ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ, ਗੁਰਪ੍ਰੀਤ ਸਾਧਪੁਰੀ, ਮਨਜੀਤ ਬਾਹੜੋਵਾਲ, ਗੁਰਮੀਤ ਰਾਮ, ਗੁਰਦੀਪ ਰਾਮ ਹੀਂਉਂ, ਪਿਆਰਾ ਲਾਲ ਹੀਉਂ, ਮੋਹਨ ਲਾਲ ਹੀਉਂ ਆਦਿ ਨੇ ਭਾਗ ਲਿਆ।