23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਹੂੰਗੜਾ ਵਿਖੇ ਛਿੰਝ ਮੇਲਾ 5 ਸਤੰਬਰ ਨੂੰ

ਸੜੋਆ, 23 ਅਗਸਤ (ਹਰਮੇਲ ਸਹੂੰਗੜਾ) - ਹਰ ਸਾਲ ਦੀ ਤਰ੍ਹਾਂ ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਤੇ ਸਮੂਹ ਐਨ. ਆਰ.

Ad Position 21
No active advertisement
ਅਜੀਤ ਡੈਸਕ 24-08-2026
ਸੜੋਆ, 23 ਅਗਸਤ (ਹਰਮੇਲ ਸਹੂੰਗੜਾ) - ਹਰ ਸਾਲ ਦੀ ਤਰ੍ਹਾਂ ਬਾਬਾ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਤੇ ਸਮੂਹ ਐਨ.ਆਰ.ਆਈ. ਅਤੇ ਪਿੰਡ ਵਾਸੀਆਂ ਵੱਲੋਂ ਇਸ ਸਾਲ ਵੀ ਭਾਰੀ ਛਿੰਝ ਮੇਲਾ ਪੰਜ ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਾਰਤ ਤੋਂ ਨਾਮੀ ਪਹਿਲਵਾਨ ਪਹੁੰਚ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੰਬੜਦਾਰ ਬਿੰਦਰ ਸਿੰਘ ਤੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਵਾਰ ਬੁਲਟ ਮੋਟਰਸਾਈਕਲ ’ਤੇ ਝੰਡੀ ਦੀ ਕੁਸ਼ਤੀ ਸਵ: ਕਸ਼ਮੀਰ ਸਿੰਘ ਦਾ ਪੋਤਰਾ ਸੁਰਿੰਦਰ ਸਿੰਘ ਦਾ ਬੇਟਾ ਅਮਰਜੀਤ ਸਿੰਘ ਯੂ.ਐਸ.ਏ. ਵੱਲੋਂ ਬੁਲਟ ਮੋਟਰਸਾਈਕਲ ਰੋਹਿਤ ਮੋਰ ਅਤੇ ਕਮਲ ਡੂਮਛੇੜੀ ਦੀ ਜੋੜੀ ਨੂੰ ਦਿੱਤਾ ਜਾਵੇਗਾ ਤੇ ਦੂਸਰੀ ਝੰਡੀ ਦੀ ਕੁਸ਼ਤੀ ਉਂਕਾਰ ਸਿੰਘ ਕਾਰੀ ਪੁੱਤਰ ਸੁਰਜੀਤ ਸਿੰਘ ਥਾਣੇਦਾਰ ਵਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਵੇਗਾ। ਇਸੇ ਤਰਾਂ ਬਾਬਾ ਰਣਜੀਤ ਸਿੰਘ ਵੱਲੋਂ ਸਪੈਸ਼ਲ ਕੁਸ਼ਤੀ 15 ਹਜ਼ਾਰ ਦੀ ਜੱਸਾ ਸਹੂੰਗੜਾ ਦੇ ਨਾਂਅ ਕਰਵਾਈ ਜਾਵੇਗੀ ਅਤੇ ਇਸ ਛਿੰਝ ਮੇਲੇ ਵਿੱਚ ਦਾਨੀ ਸੱਜਣਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਅਜੀਤਪਾਲ ਖੇਲਾ ਪੰਚ, ਰਸ਼ਪਾਲ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਸਤਨਾਮ ਸਿੰਘ ਸੋਹਲ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸੋਨਾ, ਲਖਬੀਰ ਸਿੰਘ, ਕੇਵਲ ਕ੍ਰਿਸ਼ਨ, ਕੇਵਲ ਸਿੰਘ, ਨਿਰਮਲ ਸਿੰਘ ਅਤੇ ਹੋਰ ਪਿੰਡ ਵਾਸੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਗੱਲਬਾਤ ਕਰਦੇ ਹੋਏ ਨਾਲ ਜਸਪ੍ਰੀਤ ਸਿੰਘ ਅਤੇ ਹੋਰ। ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ... ਅਗਲੀ ਖ਼ਬਰ ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ’­­ਤੇ ਸਾਲਾਨਾ ਮੇਲਾ
Ad Position 24