ਆਵਾਜਾਈ ਦੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ -ਟ੍ਰੈਫਿਕ ਇੰਚਾਰਜ ਜੋਗਿੰਦਰ ਪਾਲ
ਬਲਾਚੌਰ, 22 ਅਗਸਤ (ਨਰੇਸ਼ ਧੌਲ)- ਆਵਾਜਾਈ ਦੇ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਹ ਪ੍ਰਗਟਾਵਾ ਟ੍ਰੈਫਿਕ ਇੰਚਾਰਜ ਬਲਾਚੌਰ ਏ.
ਬਲਾਚੌਰ, 22 ਅਗਸਤ (ਨਰੇਸ਼ ਧੌਲ)- ਆਵਾਜਾਈ ਦੇ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਹ ਪ੍ਰਗਟਾਵਾ ਟ੍ਰੈਫਿਕ ਇੰਚਾਰਜ ਬਲਾਚੌਰ ਏ.ਐਸ.ਆਈ. ਜੋਗਿੰਦਰ ਪਾਲ ਨੇ ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਗਲਤ ਪਾਰਕਿੰਗ ਵਾਲੇ ਵਾਹਨਾਂ ਦਾ ਚਲਾਨ ਕਰਨ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਬਲਾਚੌਰ ਬਾਈਪਾਸ ਵਿਖੇ ਬਣਾਈ ਗਈ ਸਰਵਿਸ ਰੋਡ ‘ਤੇ ਕਿਸੇ ਵੀ ਵਾਹਨ ਚਾਲਕ ਨੂੰ ਪਾਰਕਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਸਰਵਿਸ ਰੋਡ ਸਿਰਫ ਲੋਕਲ ਵਿਅਕਤੀਆਂ ਦੀ ਸੁਵਿਧਾ ਲਈ ਬਣਾਈ ਗਈ ਹੈ ਨਾ ਕਿ ਵਾਹਨਾਂ ਦੀ ਪਾਰਕਿੰਗ ਲਈ। ਉਨ੍ਹਾਂ ਅੱਜ ਕਾਰਵਾਈ ਕਰਦਿਆਂ ਹੋਇਆਂ ਰੇਤ ਨਾਲ ਭਰੇ ਟਿੱਪਰਾਂ ਅਤੇ ਹੋਰ ਵਾਹਨ ਜਿਹੜੇ ਸਰਵਿਸ ਰੋਡ ’ਤੇ ਗਲਤ ਪਾਰਕਿੰਗ ਕੀਤੇ ਗਏ ਸਨ ਦੇ ਚਲਾਣ ਕਰਕੇ ਕਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ। ਉਨ੍ਹਾਂ ਵਾਹਨ ਚਾਲਕਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਆਵਾਜਾਈ ਦੇ ਨਿਯਮਾਂ ਵਿੱਚ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਹੈਲਮਟ, ਸੀਟ ਬੈਲਟ, ਇੰਸ਼ੋਰੈਂਸ, ਡਰਾਈਵਿੰਗ ਲਾਈਸੈਂਸ, ਟ੍ਰਿਪਲ ਸਵਾਰੀ ਆਦਿ ਸਬੰਧੀ ਨਿਯਮਾਂ ਦੀ ਵੀ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਮੱਖਣ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।