ਪਿੰਡ ਮੰਗੂਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ
ਬੰਗਾ, 12 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਮੰਗੂਵਾਲ ਵਿਖੇ ਮੁਟਿਆਰਾਂ ਨੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਕੁੜੀਆਂ ਨੇ ਪੀਘਾਂ ਝੂਟੀਆਂ ਅਤੇ ਗਿੱਧਾ ਪਾਇਆ।
ਬੰਗਾ, 12 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਮੰਗੂਵਾਲ ਵਿਖੇ ਮੁਟਿਆਰਾਂ ਨੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਕੁੜੀਆਂ ਨੇ ਪੀਘਾਂ ਝੂਟੀਆਂ ਅਤੇ ਗਿੱਧਾ ਪਾਇਆ। ਇਹ ਰਵਾਇਤੀ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ ਕਿ ਕਿਵੇਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਆ ਕੇ ਸਾਉਂਣ ਦੇ ਮਹੀਨੇ ਪੀਂਘਾਂ ਝੂਟਦੀਆਂ ਹਨ। ਗਿੱਧਾ ਪਾਉਂਦੀਆਂ ਅਤੇ ਨੱਚਦੀਆਂ ਹਨ। ਇਹ ਤਿਉਹਾਰ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦਾ ਹੈ। ਇਸ ਦੀ ਮਹੱਤਤਾ ਅੱਜ ਮੋਬਾਈਲ ਦੇ ਯੁੱਗ ਵਿੱਚ ਹੋਰ ਵੀ ਵੱਧ ਜਾਂਦੀ ਹੈ। ਜਦੋਂ ਕਿ ਅੱਜ ਮੋਬਾਈਲ ਦੇ ਯੁੱਗ ਵਿੱਚ ਬੱਚੇ ਹਰ ਸਮੇਂ ਮੋਬਾਈਲ ਆਪਣੇ ਹੱਥ ਵਿੱਚ ਰੱਖਦੇ ਹਨ! ਬੱਚਿਆਂ ਨੂੰ ਮੋਬਾਈਲ ਤੋਂ ਖਹਿੜਾ ਛੁਡਾਉਂਣ ਲਈ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਨੇ ਚਾਹੀਦੇ ਹਨ। ਇਸ ਮੌਕੇ ਕੁਲਵਿੰਦਰ ਕੌਰ ਭੋਲੀ, ਪਰਮਜੀਤ ਕੌਰ, ਗਿਆਨ ਕੌਰ, ਬਲਵੀਰ ਕੌਰ, ਬਲਜੀਤ ਕੌਰ, ਭੁਪਿੰਦਰ ਕੌਰ, ਹਰਪ੍ਰੀਤ ਕੌਰ, ਗੀਤਿਕਾ ਰਾਣੀ, ਸੁਨੀਤਾ ਰਾਣੀ, ਗੁਰਦਿਆਲ ਕੌਰ, ਤਰਸੇਮ ਕੌਰ, ਮਨਜੀਤ ਕੌਰ, ਤੋਸੀ, ਛਿੰਦੋ ਆਦਿ ਹਾਜ਼ਰ ਸਨ। ਪ੍ਰਬੰਧਕਾਂ ਵਿੱਚ ਗੁਰਪਾਲ ਸਿੰਘ ਪੱਪੂ, ਬਲਵੀਰ ਸਿੰਘ ਨਰਵਾਲ, ਸ਼ਰਨਜੀਤ ਸਿੰਘ ਬੇਦੀ, ਗੋਰਖਾ ਰਾਮ, ਹਰੀ ਰਾਮ, ਰਾਹੁਲ, ਅਮਰੀਕ ਸਿੰਘ ਕਾਲਾ, ਤਰੁਨਜੀਤ ਸਿੰਘ, ਮਨਜੋਤ ਸਿੰਘ, ਪ੍ਰਭਜੋਤ ਸਿੰਘ, ਸਤਪਾਲ ਆਦਿ ਹਾਜ਼ਰ ਸਨ। ਆਈ ਹੋਈ ਸੰਗਤ ਲਈ ਖੀਰ, ਛੋਲੇ ਅਤੇ ਪੂਰੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।