12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ ਵਲੋਂ ਹੱਕੀ ਮੰਗਾਂ ਸੰਬੰਧੀ ਕੀਤੀ ਰੋਸ ਰੈਲੀ

ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ ਦੀ ਸਿੱਧ ਮੰਦਰ ਬੰਗਾ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਅਜੀਤ ਰਾਮ ਵੱਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ ਦੀ ਸਿੱਧ ਮੰਦਰ ਬੰਗਾ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਅਜੀਤ ਰਾਮ ਵੱਲੋਂ ਕੀਤੀ ਗਈ। ਮੀਟਿੰਗ ਵਿੱਚ 7 ਅਗਸਤ ਨੂੰ ਮੋਹਾਲੀ ਵਿਖੇ ਕੀਤੀ ਗਈ ਮਹਾਨ ਰੈਲੀ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ. ਏ ਨਾ ਦੇਣ ਦਾ ਮੁੱਦਾ ਬਹੁਤ ਹੀ ਜ਼ੋਰ ਦੇ ਕੇ ਰੱਖਿਆ ਗਿਆ। ਹਾਈਕੋਰਟ ਦੇ ਡਬਲ ਬੈਂਚ ਦੇ ਫੈਸਲੇ ਅਨੁਸਾਰ ਵੀ ਪੰਜਾਬ ਸਰਕਾਰ ਵੱਲੋਂ ਡੀ.ਏ ਅਤੇ ਪੇ ਸਕੇਲਾਂ ਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਡਬਲ ਬੈਂਚ ਦੇ ਕੀਤੇ ਗਏ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਜਾ ਰਹੀ ਹੈ। ਇਸ ਸਬੰਧ ਵਿੱਚ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਦੇ ਉਪਰੋਕਤ ਫੈਸਲਿਆਂ ਸਬੰਧੀ ਅਤੇ ਰੈਲੀ ਸਮੇਂ ਰੋਸ ਮਾਰਚ ਕਰ ਰਹੇ ਸਾਥੀਆਂ ਉੱਪਰ ਕੀਤੀਆਂ ਗਈਆਂ ਪਾਣੀ ਦੀਆਂ ਬੁਸ਼ਾਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਦੇ ਵਿੱਚ ਲੋਕਲ ਪੈਨਸ਼ਨਰਾਂ ਦੇ ਕੰਮਾਂ ਪ੍ਰਤੀ ਵੀ ਵਿਚਾਰ ਚਰਚਾ ਕੀਤੀ ਗਈ। ਆਖਰ ਵਿੱਚ ਬੁਲਾਰਿਆਂ ਵੱਲੋਂ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਅਨੁਸਾਰ ਸਕੇਲਾਂ ਦਾ ਏਰੀਅਰ ਅਤੇ ਡੀ.ਏ ਨਾ ਦਿੱਤਾ ਗਿਆ ਤਾਂ ਜਥੇਬੰਦੀਆਂ ਵਲੋਂ ਮਿਤੀ 27 ਅਗਸਤ ਨੂੰ ਸਮੁੱਚਾ ਪੰਜਾਬ ਬੰਦ ਕੀਤਾ ਜਾਵੇਗਾ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਵਿੱਚ ਰਾਮ ਲੁਭਾਇਆ ਲਧਾਣਾ ਉੱਚਾ, ਨਸੀਬ ਚੰਦ, ਅਜੀਤ ਰਾਮ, ਸੰਤਨ ਸਿੰਘ, ਸੇਵਾ ਸਿੰਘ, ਕ੍ਰਿਸ਼ਨ ਸਿੰਘ, ਪਿਆਰਾ ਲਾਲ, ਗੁਰਮੀਤ ਸਿੰਘ, ਚਰਨ ਸਿੰਘ, ਗੁਰਪਾਲ ਲਾਲ, ਚਰਨਜੀਤ ਸਿੰਘ, ਧੰਨਪਤ ਰਾਏ, ਫੁੱਮਣ ਸਿੰਘ, ਦੇਵ ਰਾਜ, ਜਸਪਾਲ, ਸਰਬਣ ਸਿੰਘ, ਸੰਤੋਖ ਸਿੰਘ, ਸ਼ੌਕਤ ਅਲੀ, ਦੂਧ ਨਾਥ, ਪ੍ਰਕਾਸ਼ ਚੰਦ, ਪਰਮਜੀਤ ਸ਼ਰਮਾ, ਜੀਵਨ ਕੁਮਾਰ, ਮੋਹਣ ਲਾਲ ਅਤੇ ਬਲਵੀਰ ਕੁਮਾਰ ਆਦਿ ਨੇ ਹਿੱਸਾ ਲਿਆ ਗਿਆ। ਮੌਕੇ ਪੁੱਤਲਾ ਵੀ ਸਾੜਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਦੇ ਇਕ ਘਰ ’ਚੋਂ ਚੋਰ ਲੱਖਾਂ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਹੋਏ ਫਰਾਰ ਅਗਲੀ ਖ਼ਬਰ ਫਿਲੌਰ-ਰਾਹੋਂ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਜੰਗਲੀ ਬੂਟੀ ਤੋਂ ਲੋਕਾਂ ਨੂੰ ਅਜੇ ਨਹੀਂ ਮਿਲੀ ਰਾਹਤ
Ad Position 24