12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀ ਟੇ੍ਰਨਿੰਗ ਦੇਣ ਸਮੇਂ। ਨਵਾਂਸ਼ਹਿਰ ’ਚ ਵੋਟਰ ਸੂਚੀਆਂ ਦੀ ਚੋਣ ਹਲਕੇ ਦੇ ਏ.ਆਰ.ਓਜ਼ ਨੂੰ ਦਿੱਤੀ ਟ੍ਰੇਨਿੰਗ

ਨਵਾਂਸ਼ਹਿਰ, 11 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 13 ਅਗਸਤ ਨੂੰ ਕੀਤੀ ਜਾਣੀ ਹੈ। ਐਸ.

Ad Position 21
No active advertisement
ਅਜੀਤ ਡੈਸਕ 12-08-2026
ਨਵਾਂਸ਼ਹਿਰ, 11 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 13 ਅਗਸਤ ਨੂੰ ਕੀਤੀ ਜਾਣੀ ਹੈ। ਐਸ.ਆਈ.ਆਰ. ਦੌਰਾਨ ਜਿਨ੍ਹਾਂ ਵੋਟਰਾਂ ਵੱਲੋਂ ਆਪਣੀ ਵੋਟ ਦੀ ਮੈਪਿੰਗ ਵੋਟਰ ਸੂਚੀ ਸਾਲ 2003 ਨਾਲ ਨਹੀ ਕਰਵਾਈ ਗਈ ਨੂੰ ਮਿਤੀ 13 ਅਗਸਤ ਤੋਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋ ਨੋਟਿਸ ਜਾਰੀ ਕੀਤੇ ਜਾਣੇ ਹਨ। ਨੋਟਿਸ ਜਨਰੇਟ ਕਰਨ ਤੋਂ ਲੈ ਕੇ ਪ੍ਰਿਟਿੰਗ ਅਤੇ ਬੀ.ਐਲ.ਓਜ਼ ਵੱਲੋਂ ਨੋਟਿਸ ਵੋਟਰ ਤੱਕ ਵੰਡਣ, ਇਸ ਉਪਰੰਤ ਵੋਟਰ ਵੱਲੋਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਿਰਤ 12 ਡਾਕੂਮੈਂਟ ਦੀ ਲਿਸਟ ਵਿੱਚੋਂ ਕੋਈ ਇੱਕ ਡਾਕੂਮੈਂਟ ਪੇਸ਼ ਕਰਨ, ਉਸ ਦੀ ਸਬੰਧਤ ਵਿਭਾਗ ਤੋਂ ਵੈਰੀਵਿਕੇਸ਼ਨ ਕਰਨ ਉਪਰੰਤ ਹੀ ਉਸ ਦੀ ਸਬੰਧਤ ਈ.ਆਰ.ਓਜ਼ ਵੱਲੋਂ ਅਪਰੂਵ ਕੀਤੀ ਜਾਣੀ ਹੈ। ਇਸ ਸਾਰੀਆ ਪ੍ਰਕਿਰਿਆ ਨੂੰ ਕਰਨ ਸਬੰਧੀ ਜ਼ਿਲ੍ਹਾ ਪੱਧਰ ’ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਪੱਧਰ ’ਤੇ ਟੈਕਨੀਕਲ ਟੀਮ ਦੇ ਹੈੱਡ ਅਮਿਤ ਸੈਣੀ, ਪ੍ਰੋਗਰਾਮਰ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਚੋਣ ਹਲਕੇ ਦੇ ਏ.ਈ.ਆਰ.ਓਜ਼, ਅਡੀਸ਼ਨਲ ਏ.ਈ.ਆਰ.ਓ, ਟੈਕਨੀਕਲ ਟੀਮ ਦੇ ਮੈਬਰ, ਚੋਣ ਕਲਰਕ ਅਤੇ ਜ਼ਿਲ੍ਹਾ ਪੱਧਰ ’ਤੇ ਸਹਾਇਕ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਡਾਕੂਮੈਂਟ ਵੈਰੀਫਿਕੇਸ਼ਨ ਰਮਨਦੀਪ, ਚੋਣ ਤਹਿਸੀਲਦਾਰ ਅਮਨਦੀਪ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਮ.ਐੱਸ.ਪੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਨਗੇ ਕਿਸਾਨ -ਸਾਹਦੜਾ ਕਿਹਾ, ਚੰਡੀਗੜ੍ਹ ਧਰਨੇ ’ਚ ਟਰੈਕਟਰ-ਟਰਾਲੀਆਂ ਦੇ ਕਾਫ... ਅਗਲੀ ਖ਼ਬਰ ਨਵਾਂਸ਼ਹਿਰ ਨਗਰ ਕੌਂਸਲ ਦੇ ਨਵੇਂ ਹਾਊਸ ਦੀ ਪਲੇਠੀ ਮੀਟਿੰਗ ਹੋਈ ਮੀਟਿੰਗ ਮੌਕੇ ਵੱਖ-ਵੱਖ ਕੌਂਸਲਰਾਂ ਨੇ ਵੱਖ-ਵੱਖ ਸਮੱਸਿਆਵ...
Ad Position 24