ਪੁੱਟੀ ਹੋਈ ਸੜਕ ਦੇ ਕੰਮ ਦੀ ਰਫਤਾਰ ਢਿੱਲੀ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ
ਰੱਤੇਵਾਲ, 5 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਸੱਤਲੋਕ ਧਾਮ ਨੂੰ ਜਾਣ ਵਾਲੀ ਸੜਕ ਸੀਵਰੇਜ ਪਾਉਣ ਲਈ ਪੁੱਟੀ ਗਈ ਸੀ, ਜੋ ਕਿ ਭੂਮੀ ਮਾਲਕਾਂ ਵੱਲੋਂ ਇਸ ਦਾ ਗੰਦਾ ਪਾਣੀ ਅੱਗੇ ਖੇਤਾਂ ਵਿੱਚ ਪਾਉਣ ਕਾਰਨ ਕੰਮ ਰੋਕ ਦਿੱਤਾ ਗਿਆ ਸੀ। ਪਿੰਡ ਦੇ ਕਈ ਮੋਹਤਵਰ ਵਿਅਕਤੀਆਂ ਵੱਲੋਂ ਇਸ ਦਾ ਫੈਸਲਾ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਪ੍ਰੰਤੂ ਬਾਅਦ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਉਣ ਕਾਰਨ ਫਿਰ ਤੋਂ ਸੜਕ ਪੁੱਟੀ ਗਈ ਜਿਸ ਕਾਰਨ ਲੋਕਾਂ ਦੀ ਕਾਫੀ ਖੱਜਲ-ਖੁਆਰੀ ਹੋ ਰਹੀ ਹੈ ਕਿਉਂਕਿ ਕੰਮ ਦੀ ਰਫਤਾਰ ਇਨੀ ਢਿੱਲੀ ਹੈ ਕਿ ਲਗਭਗ 20-25 ਦਿਨਾਂ ਤੋਂ ਮੁਹੱਲਾ ਨਿਵਾਸੀ ਤੇ ਸੱਤਲੋਕ ਧਾਮ ਨੂੰ ਜਾਣ ਵਾਲੀਆਂ ਸੰਗਤਾਂ ਦੀ ਬਾਹਲੀ ਖੱਜਲ-ਖ਼ੁਆਰੀ ਹੋ ਰਹੀ ਹੈ।
ਰ
ਰੱਤੇਵਾਲ ਵਿਖੇ ਸਤਲੋਕ ਧਾਮ ਨੂੰ ਜਾਣ ਵਾਲੀ ਪੁੱਟੀ ਹੋਈ ਸੜਕ।
06-08-2026
ਰੱਤੇਵਾਲ, 5 ਅਗਸਤ (ਅਸ਼ੋਕ ਕੁਮਾਰ ਲੀਲ) - ਪਿੰਡ ਰੱਤੇਵਾਲ ਵਿਖੇ ਸੱਤਲੋਕ ਧਾਮ ਨੂੰ ਜਾਣ ਵਾਲੀ ਸੜਕ ਸੀਵਰੇਜ ਪਾਉਣ ਲਈ ਪੁੱਟੀ ਗਈ ਸੀ, ਜੋ ਕਿ ਭੂਮੀ ਮਾਲਕਾਂ ਵੱਲੋਂ ਇਸ ਦਾ ਗੰਦਾ ਪਾਣੀ ਅੱਗੇ ਖੇਤਾਂ ਵਿੱਚ ਪਾਉਣ ਕਾਰਨ ਕੰਮ ਰੋਕ ਦਿੱਤਾ ਗਿਆ ਸੀ। ਪਿੰਡ ਦੇ ਕਈ ਮੋਹਤਵਰ ਵਿਅਕਤੀਆਂ ਵੱਲੋਂ ਇਸ ਦਾ ਫੈਸਲਾ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਪ੍ਰੰਤੂ ਬਾਅਦ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਉਣ ਕਾਰਨ ਫਿਰ ਤੋਂ ਸੜਕ ਪੁੱਟੀ ਗਈ ਜਿਸ ਕਾਰਨ ਲੋਕਾਂ ਦੀ ਕਾਫੀ ਖੱਜਲ-ਖੁਆਰੀ ਹੋ ਰਹੀ ਹੈ ਕਿਉਂਕਿ ਕੰਮ ਦੀ ਰਫਤਾਰ ਇਨੀ ਢਿੱਲੀ ਹੈ ਕਿ ਲਗਭਗ 20-25 ਦਿਨਾਂ ਤੋਂ ਮੁਹੱਲਾ ਨਿਵਾਸੀ ਤੇ ਸੱਤਲੋਕ ਧਾਮ ਨੂੰ ਜਾਣ ਵਾਲੀਆਂ ਸੰਗਤਾਂ ਦੀ ਬਾਹਲੀ ਖੱਜਲ-ਖ਼ੁਆਰੀ ਹੋ ਰਹੀ ਹੈ। ਪੀਣ ਵਾਲੇ ਪਾਣੀ ਦੀਆਂ ਪਹਿਲਾਂ ਪਾਈਆਂ ਸਾਰੀਆਂ ਲਾਈਨਾਂ ਟੁੱਟ ਗਈਆਂ ਹਨ ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਜਾਣ ਕਾਰਨ ਲੋਕਾਂ ਨੂੰ ਦੂਰ-ਦੁਰਾਡੇ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ। ਦੂਜਾ ਸੜਕ ਪੱਟੀ ਹੋਣ ਕਾਰਨ ਇਸ ਵਿੱਚੋਂ ਪਾਣੀ ਲੈ ਕੇ ਲੰਘਣਾ ਬਹੁਤ ਔਖਾ ਹੋ ਗਿਆ ਹੈ। ਜਿਹਨਾਂ ਕੋਲ ਮਾਲ ਡੰਗਰ ਹਨ ਉਹਨਾਂ ਲਈ ਬਹੁਤ ਭਾਰੀ ਮੁਸੀਬਤ ਖੜੀ ਹੋ ਗਈ ਹੈ। ਬਰਸਾਤ ਦੇ ਦਿਨਾਂ ਕਾਰਨ ਬਾਰਿਸ਼ ਹੋਣ ਕਾਰਨ ਇਥੇ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਇਸ ਰੋਡ ‘ਤੇ ਆਵਾਜਾਈ ਬਿਲਕੁਲ ਠੱਪ ਹੈ, ਦੂਜੀ ਸਾਈਡ ‘ਤੇ ਵੀ ਜੋ ਆਵਾਜਾਈ ਆਉਂਦੀ ਹੈ, ਉੱਥੇ ਨਾਲੀ ਪਰ ਕੋਈ ਰੈਂਪ ਜਾਂ ਐਂਗਲ ਨਾ ਹੋਣ ਕਾਰਨ ਗੱਡੀਆਂ ਵਾਲਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਨਗਰ ਨਿਵਾਸੀਆਂ ਵੱਲੋਂ ਬੀ.ਡੀ.ਪੀ.ਓ ਬਲਾਚੌਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਰੋਡ ਨੂੰ ਜਲਦੀ ਤੋਂ ਜਲਦੀ ਚਾਲੂ ਕਰਾਉਣ ਲਈ ਕਿਹਾ ਗਿਆ ਹੈ। ਕੰਮ ਦੀ ਢਿੱਲੀ ਰਫਤਾਰ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਾਮ ਪੰਚਾਇਤ ਅਤੇ ਬੀ.ਡੀ.ਪੀ.ਓ ਬਲਾਚੌਰ ਨੂੰ ਇਸ ਕੰਮ ਨੂੰ ਜਲਦੀ ਤੋਂ ਜਲਦੀ ਕੰਮ ਖਤਮ ਕਰਕੇ ਲੋਕਾਂ ਨੂੰ ਇਸ ਭਾਰੀ ਮੁਸ਼ਕਲ ਤੋਂ ਕੱਢਣ ਦੀ ਲੋੜ ਹੈ।