ਵਿਧਾਨ ਸਭਾ ’ ਚ ਸਿੱਖਿਆ ਮੰਤਰੀ ਵਲੋਂ ਵਰਤੀ ਸ਼ਬਦਾਵਲੀ ਅਤਿ ਨਿੰਦਣਯੋਗ - ਜਸਵੀਰ ਸਿੰਘ ਪੁਰਖੋਵਾਲ
ਗੜ੍ਹਸ਼ੰਕਰ, 5 ਅਗਸਤ (ਧਾਲੀਵਾਲ)- ਕਾਂਗਰਸ ਸੇਵਾ ਦਲ ਪੰਜਾਬ ਦੇ ਸਕੱਤਰ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਦਾ ਅਹੁਦਾ ਸਿਰਫ਼ ਰਾਜਨੀਤਿਕ ਅਹੁਦਾ ਨਹੀਂ, ਸਗੋਂ ਲੱਖਾਂ ਵਿਦਿਆਰਥੀਆਂ ਦੀਆਂ ਉਮੀਦਾਂ ਅਤੇ ਭਵਿੱਖ ਨਾਲ ਜੁੜੀ ਇਕ ਵੱਡੀ ਜ਼ਿੰਮੇਵਾਰੀ ਹੈ। ਇਸ ਅਹੁਦੇ ’ਤੇ ਬੈਠੇ ਹਰਜੋਤ ਸਿੰਘ ਬੈਂਸ ਵਲੋਂ ਵਿਧਾਨ ਸਭਾ ਵਿਚ ਬੋਲਣ ਸਮੇਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਬੋਧਨ ਸਮੇਂ ਵਰਤੀ ਗਈ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ।
ਗੜ੍ਹਸ਼ੰਕਰ, 5 ਅਗਸਤ (ਧਾਲੀਵਾਲ)- ਕਾਂਗਰਸ ਸੇਵਾ ਦਲ ਪੰਜਾਬ ਦੇ ਸਕੱਤਰ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਦਾ ਅਹੁਦਾ ਸਿਰਫ਼ ਰਾਜਨੀਤਿਕ ਅਹੁਦਾ ਨਹੀਂ, ਸਗੋਂ ਲੱਖਾਂ ਵਿਦਿਆਰਥੀਆਂ ਦੀਆਂ ਉਮੀਦਾਂ ਅਤੇ ਭਵਿੱਖ ਨਾਲ ਜੁੜੀ ਇਕ ਵੱਡੀ ਜ਼ਿੰਮੇਵਾਰੀ ਹੈ। ਇਸ ਅਹੁਦੇ ’ਤੇ ਬੈਠੇ ਹਰਜੋਤ ਸਿੰਘ ਬੈਂਸ ਵਲੋਂ ਵਿਧਾਨ ਸਭਾ ਵਿਚ ਬੋਲਣ ਸਮੇਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਬੋਧਨ ਸਮੇਂ ਵਰਤੀ ਗਈ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਗੂਆਂ ਤੋਂ ਭੱਦੀਆਂ ਟਿੱਪਣੀਆਂ ਨਹੀਂ ਸਗੋਂ ਚੰਗੀ ਸਿੱਖਿਆ, ਰੁਜ਼ਗਾਰ, ਨੌਜਵਾਨਾਂ ਦੇ ਭਵਿੱਖ ਅਤੇ ਰਾਜ ਦੇ ਵਿਕਾਸ ਬਾਰੇ ਗੰਭੀਰ ਚਰਚਾ ਦੀ ਉਮੀਦ ਰੱਖਦੇ ਹਨ। ਪੁਰਖੋਵਾਲ ਨੇ ਕਿਹਾ ਕਿ ਜਿਹੜਾ ਸਿੱਖਿਆ ਮੰਤਰੀ ਸਕੂਲਾਂ ਵਿਚ ਛਾਪੇ ਮਾਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਦਾ ਹੈ, ਉਸ ਵਲੋਂ ਵਿਧਾਨ ਸਭਾ ਵਿਚ ਵਰਤੀ ਗਈ ਸ਼ਬਦਾਵਲੀ ਨੇ ਸਭ ਦਾ ਸਿਰ ਨੀਵਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਨੂੰ ਤੁਰੰਤ ਆਪਣੀ ਭਾਸ਼ਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। 05 ਐਚ ਐਸ ਪੀ 34 ਜਸਵੀਰ ਸਿੰਘ ਪੁਰਖੋਵਾਲ