05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਇੰਦਰਪੁਰੀ ਸਰਕਾਰੀ ਕੰਨਿਆ ਸਮਾਰਟ ਸਕੂਲ ਹੇੜੀਆਂ ਦੇ ਬੱਚਿਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਮੱਲਾਂ ਮਾਰੀਆਂ

ਔੜ /ਝਿੰਗੜਾਂ, 3 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਦਿਆਰਥੀ ਅੰਦਰ ਸੱਚੀ ਖੇਡ ਭਾਵਨਾ ਅਤੇ ਸਰੀਰਕ ਮਜ਼ਬੂਤੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ੋਨ ਮੁਕੰਦਪੁਰ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜ਼ੋਨ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ ਜ਼ੋਨ ਮੁਕਾਬਲਿਆਂ ਦੀ ਅਗਵਾਈ ਪ੍ਰਧਾਨ ਕਿਸ਼ਨ ਖਟਕੜ ਅਤੇ ਜ਼ੋਨ ਸਕੱਤਰ ਅਵਤਾਰ ਸਿੰਘ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਔੜ /ਝਿੰਗੜਾਂ, 3 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਦਿਆਰਥੀ ਅੰਦਰ ਸੱਚੀ ਖੇਡ ਭਾਵਨਾ ਅਤੇ ਸਰੀਰਕ ਮਜ਼ਬੂਤੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ੋਨ ਮੁਕੰਦਪੁਰ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜ਼ੋਨ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ ਜ਼ੋਨ ਮੁਕਾਬਲਿਆਂ ਦੀ ਅਗਵਾਈ ਪ੍ਰਧਾਨ ਕਿਸ਼ਨ ਖਟਕੜ ਅਤੇ ਜ਼ੋਨ ਸਕੱਤਰ ਅਵਤਾਰ ਸਿੰਘ ਨੇ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਨੇ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਜਿਵੇਂ ਕਿ ਖੋ- ਖੋ ਅੰਡਰ 17 ਸਾਲ ਵਿੱਚ ਪਹਿਲਾ ਸਥਾਨ, ਬੈਡਮਿੰਟਨ ਅੰਡਰ 17 ਸਾਲ ਲੜਕੀਆਂ ਵਿੱਚ ਪਹਿਲਾ ਸਥਾਨ, ਚੈਸ ਅੰਡਰ 17 ਸਾਲ, ਅੰਡਰ 14ਸਾਲ ਵਿੱਚ ਪਹਿਲਾ ਸਥਾਨ, ਬਾਲੀਵਾਲ ਅੰਡਰ 17 ਸਾਲ, ਅੰਡਰ 19 ਸਾਲ ਵਿੱਚ ਪਹਿਲਾ ਸਥਾਨ। ਇਸੇ ਤਰ੍ਹਾਂ ਹੀ ਖੋ-ਖੋ ਅੰਡਰ 14 ਸਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਇਨ੍ਹਾਂ ਖੇਡਾਂ ਵਿੱਚ ਸਹਾਇਕ ਸਕੱਤਰ ਜਗਸੀਰ ਸਿੰਘ ਤੇ ਲੈਂਬਰ ਸਿੰਘ ਸਾਬਕਾ ਸਕੱਤਰ, ਲੈਕਚਰਾਰ ਜਸਵਿੰਦਰ ਸਿੰਘ ਨੇ ਵੀ ਆਪਣੀਆਂ ਜਿੰਮੇਵਾਰ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਜਸਵਿੰਦਰ ਕੌਰ ਨੇ ਜੇਤੂ ਟੀਮਾਂ ਅਤੇ ਉਹਨਾਂ ਦੇ ਇੰਚਾਰਜਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਮੱਖਣ ਲਾਲ ਬਖਲੌਰ, ਮਾ. ਜਤਿੰਦਰ ਕੁਮਾਰ, ਸੀਮਾ ਰਾਣੀ, ਮਨਦੀਪ ਕੌਰ, ਸੀਮਾ ਕਲਸੀ, ਅਨੀਤਾ ਰਾਣੀ, ਮੈਨੇਜਰ ਪਰਮਜੀਤ, ਪੂਜਾ ਮੈਡਮ, ਪਰਮਜੀਤ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ, ਇੰਦਰਜੋਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ਵਿਚੋਂ ਗਾਰ ਕੱਢਣ ਵੱਲ ਜਲਦ ਧਿਆਨ ਦਿੱਤਾ ਜਾਏ ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰ ਫਰੰਟ ਜ਼ਿਲ੍ਹਾ ਇਕਾਈ ਨੇ ਬੀ.ਪੀ.ਈ.ਓ. ਬੰਗਾ ਖਿਲਾਫ ਦਿੱਤਾ ਸ਼ਿਕਾਇਤ ਪੱਤਰ
Ad Position 24
No active advertisement