05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ ਵਿਖੇ ਗੁਰਮਤਿ ਸਮਾਗਮ ਕਰਵਾਇਆ

ਬੰਗਾ, 3 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਵਿਖੇ ਸੰਤ ਬਾਬਾ ਆਤਮਾ ਸਿੰਘ ਨੈਕੀ ਵਾਲੇ, ਸੰਤ ਬਾਬਾ ਕਰਤਾਰ ਸਿੰਘ ਨੈਕੀ ਵਾਲੇ, ਸਰਦਾਰ ਮਹਿੰਗਾ ਅਟਾਰੀ ਵਾਲੇ ਤੇ ਸਰਦਾਰ ਕਰਤਾਰ ਸਿੰਘ ਅਟਾਰੀ ਵਾਲਿਆਂ ਦੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਾਏ ਗਏ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ।

Ad Position 21
No active advertisement
ਅਜੀਤ ਡੈਸਕ 04-08-2026
ਬੰਗਾ, 3 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਵਿਖੇ ਸੰਤ ਬਾਬਾ ਆਤਮਾ ਸਿੰਘ ਨੈਕੀ ਵਾਲੇ, ਸੰਤ ਬਾਬਾ ਕਰਤਾਰ ਸਿੰਘ ਨੈਕੀ ਵਾਲੇ, ਸਰਦਾਰ ਮਹਿੰਗਾ ਅਟਾਰੀ ਵਾਲੇ ਤੇ ਸਰਦਾਰ ਕਰਤਾਰ ਸਿੰਘ ਅਟਾਰੀ ਵਾਲਿਆਂ ਦੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਾਏ ਗਏ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲਿਆਂ ਦੀ ਸੁਚੱਜੀ ਅਗਵਾਈ ’ਚ ਹੋਏ ਗੁਰਮਤਿ ਸਮਾਗਮ ਵੇਲੇ ਸਜੇ ਦੀਵਾਨਾਂ ਦੀ ਅਰੰਭਤਾ ’ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ ਦੇ ਜਥੇ ਨੇ ਬਹੁਤ ਹੀ ਸੁਰੀਲੇ ਅੰਦਾਜ ਵਿੱਚ ਗੁਰਬਾਣੀ ਦੇ ਸ਼ਬਦ ਸੰਗਤਾਂ ਨੂੰ ਸ੍ਰਵਣ ਕਰਾ ਕੇ ਸਮਾਂ ਬੰਨ੍ਹ ਦਿੱਤਾ। ਹਰੀ ਦਰਬਾਰ ਕੀਰਤਨ ਵਿਦਿਆਲਾ ਦੇ ਉਕਤ ਨਾਮੀ ਕੀਰਤਨੀਆਂ ਤੋਂ ਬਾਅਦ ਪੰਥ ਪ੍ਰਸਿੱਧ ਕੀਰਤਨੀਏ ਸੰਤ ਬਾਬਾ ਲਾਲ ਸਿੰਘ ਜਲੰਧਰ ਵਾਲਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਤ ਬਾਬਾ ਭਾਗ ਸਿੰਘ ਕਜਲਾ ਵਾਲਿਆਂ ਨੇ ਗੁਰਬਾਣੀ ਸ਼ਬਦ ਵਿਚਾਰ ਤੇ ਕਥਾ ਦੁਆਰਾ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜਿਆ। ਸੰਤ ਬਾਬਾ ਲਾਲ ਸਿੰਘ ਹੋਰਾਂ ਕੀਰਤਨ ਦੀ ਸੇਵਾ ਦੇ ਨਾਲ-ਨਾਲ ਸੰਤ ਮਹਾਂਪੁਰਸ਼ਾਂ ਦੇ ਜੀਵਨ ’ਤੇ ਪੰਛੀ ਝਾਤ ਪਾਈ ਤੇ ਨਾਮ ਦੀ ਮਹਿਮਾ ਬਿਆਨ ਕੀਤੀ। ਸੰਗਤਾਂ ਵਿੱਚ ਸੰਤ ਬਾਬਾ ਸਤਨਾਮ ਸਿੰਘ ਮਜਾਰੀ ਵਾਲੇ, ਸੰਤ ਬਾਬਾ ਜਰਨੈਲ ਸਿੰਘ ਨੌਰਾ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਜੋਤੀ ਸਰੂਪ ਵਾਲੇ, ਜਥੇ. ਗੁਰਨਾਮ ਸਿੰਘ ਬੰਗਾ ਵਾਲੇ, ਰੇਸ਼ਮ ਸਿੰਘ, ਜਸਵਿੰਦਰ ਸਿੰਘ, ਰਘਵੀਰ ਸਿੰਘ, ਸਤਨਾਮ ਸਿੰਘ, ਕੁਲਵਰਨ ਸਿੰਘ, ਡਾ. ਜਸਵੰਤ ਸਿੰਘ, ਸਰਵਣ ਸਿੰਘ, ਮਨਜੀਤ ਸਿੰਘ, ਸਟੇਜ ਸਕੱਤਰ ਗਿਆਨੀ ਸੁਖਵਿੰਦਰ ਸਿੰਘ ਗੋਬਿੰਦਪੁਰੀ ਅਤੇ ਹੋਰ ਸੰਗਤਾਂ ਨੇ ਹਾਜ਼ਰੀਆਂ ਲੁਆਈਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਪਿੰਡ ਕਰਨਾਣਾ ਵਿਖੇ ਵਿਧਾਇਕ ਸੁੱਖੀ ਨੇ ਤੀਆਂ ਦੇ ਤਿਉਹਾਰ ਦੀ ਕੀਤੀ ਸ਼ੁਰੂਆਤ
Ad Position 24
No active advertisement