ਪਿੰਡ ਕਰਨਾਣਾ ਵਿਖੇ ਵਿਧਾਇਕ ਸੁੱਖੀ ਨੇ ਤੀਆਂ ਦੇ ਤਿਉਹਾਰ ਦੀ ਕੀਤੀ ਸ਼ੁਰੂਆਤ
ਬੰਗਾ, 3 ਅਗਸਤ (ਧਰਮਵੀਰ ਪਾਲ) - ਤੀਆਂ ਕਮੇਟੀ ਕਰਨਾਣਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਰਨਾਣਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਡਾ.
ਪ
ਪਿੰਡ ਕਰਨਾਣਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਡਾਕਟਰ ਸੁਖਵਿੰਦਰ ਸੁੱਖੀ ਨਾਲ ਪ੍ਰਬੰਧਕ।
04-08-2026
ਬੰਗਾ, 3 ਅਗਸਤ (ਧਰਮਵੀਰ ਪਾਲ) - ਤੀਆਂ ਕਮੇਟੀ ਕਰਨਾਣਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਰਨਾਣਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਹਨਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਹਨਾਂ ਦਾ ਸਵਾਗਤ ਜਗਜੀਤ ਕੌਰ ਕਰਨਾਣਾ ਸਟੇਟ ਜੁਆਇੰਟ ਸਕੱਤਰ ਵੁਮੈਨ ਵਿੰਗ ਆਪ, ਤੀਆਂ ਕਮੇਟੀ ਪ੍ਰਧਾਨ ਜੋਗਿੰਦਰ ਕੌਰ, ਸਕੱਤਰ ਨੀਲਮ ਕੁਮਾਰੀ, ਜੋਗਿੰਦਰ ਪਾਲ ਸਾਬਕਾ ਪੰਚ ਅਤੇ ਪਿੰਡ ਦੇ ਸਮੂਹ ਪਤਵੰਤੇ ਸੱਜਣਾਂ ਨੇ ਉਹਨਾਂ ਦੇ ਹਾਰ ਪਾ ਕੇ ਕੀਤਾ। ਡਾ. ਸੁੱਖੀ ਨੇ ਜਿੱਥੇ ਤੀਆਂ ਦੇ ਤਿਉਹਾਰ ਦੇ ਸਫਲ ਪ੍ਰੋਗਰਾਮ ਲਈ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਨਿਵਾਸੀਆਂ ਨੂੰ ਵਧਾਈ ਦਿੱਤੀ ਉੱਥੇ ਔਰਤਾਂ ਦੇ ਜਿੰਮ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਪਿੰਡ ਦੇ ਬੱਚੇ ਅਤੇ ਔਰਤਾਂ ਪੰਜਾਬੀ ਵਿਰਸੇ ਨਾਲ ਸਬੰਧਤ ਰੰਗ ਬਿਰੰਗੇ ਸੂਟਾਂ ਵਿੱਚ ਸੱਜ ਧੱਜ ਕੇ ਆਏ ਤੇ ਉਹਨਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪਿੰਡ ਦੀਆਂ ਨੂੰਹਾਂ, ਧੀਆਂ ਤੇ ਮੁਟਿਆਰਾਂ ਵੱਲੋਂ ਲੋਕ ਬੋਲੀਆਂ, ਲੋਕ ਨਾਚ ਗਿੱਧਾ ਅਤੇ ਭੰਗੜਾ ਪਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਕੁਲਜੀਤ ਸਿੰਘ ਸਰਹਾਲ ਲੋਕ ਸਭਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਸਮੂਹ ਨਗਰ ਨੂੰ ‘ਤੀਆਂ ਦੇ ਮੇਲੇ’ ਦੀਆਂ ਵਧਾਈ ਦਿੱਤੀਆਂ। ਇਸ ਮੌਕੇ ਚੇਅਰਮੈਨ ਬਲਵੀਰ ਕਰਨਾਣਾ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪਰਿਸ਼ਦ, ਮਲਕੀਤ ਸਿੰਘ ਚਾਹਲ, ਜੋਗਿੰਦਰ ਕੌਰ, ਨੀਲਮ ਕੁਮਾਰੀ, ਮੀਨੂ, ਸਾਬਕਾ ਪੰਚ ਜੋਗਿੰਦਰ ਪਾਲ, ਰਾਜਵਿੰਦਰ ਕੌਰ, ਗੁਰਦੀਪ ਕੌਰ ਆਦਿ ਹਾਜ਼ਰ ਸਨ।