ਚੰਡੀਗੜ੍ਹ, 5 ਅਗਸਤ -ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਅੱਜ ਜੰਮ ਕੇ ਹੰਗਾਮਾ ਹੋਇਆ। ਵਿਧਾਇਕ ਲਾਡੀ ਨੇ ਕਿਹਾ ਕਿ ਮੇਰੇ ਹਲਕੇ ਵਿਚ 234 ਪਿੰਡ ਅਤੇ ਤਿੰਨ ਨਗਰ ਪੰਚਾਇਤਾਂ ਹਨ। ਮੈਂ ਸਾਰੇ ਪਿੰਡ ਨੂੰ ਖੜਾ ਕਰ ਦਿਆਂਗਾ ਨੌਕਰੀ ਮਿਲੇ ਇਕ ਵੀ ਵਿਅਕਤੀ ਦਾ ਹੱਥ ਖੜ੍ਹਾ ਨਹੀਂ ਹੋਵੇਗਾ। ਇਸ ਦਾ ਜਵਾਬ ਦਿੰਦੇ ਹੋਏ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੈਂ ਕਦੇ ਸੌਦੇਬਾਜ਼ੀ ਨਹੀਂ ਕਰਦਾ। ਸਮਾਂ ਬਣਾਓ, ਮੈਂ ਆਵਾਂਗਾ. ਅਸੀਂ ਇਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਪੁੱਛਾਂਗੇ। ਜੇ ਹੱਥ ਖੜ੍ਹਾ ਹੋ ਗਿਆ ਤਾਂ ਤੁਸੀਂ ਰਾਜਨੀਤੀ ਛੱਡ ਦਿਓ, ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਉਨ੍ਹਾਂ ਅੱਗੇ ਕਿਹਾ ਕਿ ਤੁਹਾਡੀ ਤਾਂ ਵਿਧਾਇਕੀ ਹੀ ਜਾਊ, ਮੇਰਾ ਤਾਂ ਮੰਤਰੀ ਅਹੁਦਾ ਜਾਵੇਗਾ। ਮੰਤਰੀ ਨੇ ਕਿਹਾ ਤਰੀਕ ਦੱਸੋ। ਮੈਂ ਆਵਾਂਗਾ. ਮੈਂ ਆਪਣਾ ਅਸਤੀਫਾ ਆਪਣੀ ਜੇਬ ਵਿਚ ਲੈ ਕੇ ਆਵਾਂਗਾ। ਜੇਕਰ ਹੱਥ ਖੜ੍ਹਾ ਨਾ ਹੋਇਆ ਤਾਂ ਅਸਤੀਫ਼ਾ ਦੇ ਦੇਵਾਂਗਾ।
ਤਾਜ਼ਾ ਖ਼ਬਰਾਂ
Free
ਨੌਕਰੀ ਦੇ ਮੁੱਦੇ ’ਤੇ ਅਮਨ ਅਰੋੜਾ ਤੇ ਲਾਡੀ ਸ਼ੇਰੋਵਾਲੀਆ ਵਿਚਾਲੇ ਬਹਿਸ
ਚੰਡੀਗੜ੍ਹ, 5 ਅਗਸਤ -ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਅੱਜ ਜੰਮ ਕੇ ਹੰਗਾਮਾ ਹੋਇਆ। ਵਿਧਾਇਕ ਲਾਡੀ ਨੇ ਕਿਹਾ ਕਿ ਮੇਰੇ ਹਲਕੇ ਵਿਚ 234 ਪਿੰਡ ਅਤੇ ਤਿੰਨ ਨਗਰ ਪੰਚਾਇਤਾਂ ਹਨ। ਮੈਂ ਸਾਰੇ ਪਿੰਡ ਨੂੰ ਖੜਾ...
ਅਜੀਤ ਡੈਸਕ
05-08-2026