27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਅਜੀਤ ਸਿੰਘ ਗਿੱਲ ਵਲੋਂ ਯਾਦਗਾਰੀ ਕਾਲਜ ਨੂੰ 50 ਹਜ਼ਾਰ ਦੀ ਮਾਲੀ ਮਦਦ

Ad Position 21
No active advertisement
ਅਜੀਤ ਡੈਸਕ 02-04-2026
ਮਜਾਰੀ/ਸਾਹਿਬਾ, 1 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲ ਰਹੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਸਕੂਲ ਤੇ ਕਾਲਜ ਲੜਕੀਆਂ ਮਜਾਰੀ ਵਿਖੇ ਲੋੜਬੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ ਮਾਲੀ ਮੱਦਦ ਕਰਦਿਆਂ ਅਜੀਤ ਸਿੰਘ ਗਿੱਲ ਯੂ. ਐੱਸ. ਏ. ਵਲੋਂ 50 ਹਜਾਰ ਦੀ ਨਕਦ ਰਾਸ਼ੀ ਕਾਲਜ ਦੀ ਪਿ੍. ਮੈਡਮ ਮਨਜਿੰਦਰ ਕੌਰ ਨੂੰ ਸੌਂਪੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲਵੀਰ ਸਿੰਘ ਚੰਗਿਆੜਾ ਨੇ ਸਟਾਫ਼ ਤੋਂ ਕਾਲਜ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਤੇ ਮੈਨਜਮੈਂਟ ਅਤੇ ਸਟਾਫ਼ ਵਲੋਂ ਇਲਾਕੇ ਦੀਆਂ ਲੜਕੀਆਂ ਵਾਸਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਾਰਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਦਾਰਾ ਸਿੰਘ ਬੱਲ ਬਛੌੜੀ, ਅਮਰਜੀਤ ਸਿੰਘ ਕੌਲਗੜ੍ਹ, ਵਾਈਸ ਪਿ੍. ਬਲਜੀਤ ਕੌਰ, ਕੁਸ਼ੱਲਿਆ ਦੇਵੀ, ਅਰਵਿੰਦਰ ਕੌਰ, ਪਰਵਿੰਦਰਜੀਤ ਕੌਰ, ਬਲਜੀਤ ਕੌਰ, ਸੰਦੀਪ ਕੌਰ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਅਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਯੂਨੀਅਨ ਦੀ ਹੜਤਾਲ 7ਵੇਂ ਦਿਨ 'ਚ ਦਾਖਲ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਚਾਰ ਸਾਲਾਂ 'ਚ ਸਾਰੇ ਵਾਅਦੇ ਪੂਰੇ ਕਰਕੇ ਰਿਕਾਰਡ ਕਾਇਮ ਕੀਤਾ- ਬੱਲੂ
Ad Position 24