12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੰਢਿਆਣੀ ਵਿਖੇ ਹੈਲਥ ਸੈਂਟਰ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 02-03-2026
ਬਲਾਚੌਰ, 1 ਮਾਰਚ (ਨਰੇਸ਼ ਧੌਲ)-ਪਿੰਡ ਮੰਢਿਆਣੀ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰੀ ਕਰਦਿਆਂ ਹੋਇਆਂ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 35 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਹੈਲਥ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਗ੍ਰਾਮ ਪੰਚਾਇਤ ਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ | ਵਿਧਾਇਕਾ ਕਟਾਰੀਆ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦੇ ਰਹਿੰਦੇ ਹੋਰ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ | ਸਰਪੰਚ ਕਸ਼ਮੀਰ ਕੌਰ ਢਿੱਲੋਂ ਵੱਲੋਂ ਵਿਧਾਇਕਾ ਕਟਾਰੀਆ ਅਤੇ ਹੋਰ ਸਮੁੱਚੇ ਪਤਵੰਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਕਰਨਵੀਰ ਕਟਾਰੀਆ, ਡਾ. ਮਨਦੀਪ ਕੌਰ, ਪ੍ਰਦੀਪ ਸੂਦ ਐੱਸ.ਡੀ.ਓ., ਭਗਵੰਤ ਸਿੰਘ ਜੇ.ਈ, ਅਮਨਪ੍ਰੀਤ ਜੇ.ਈ, ਕੁਲਦੀਪ ਸਿੰਘ ਸੈਕਟਰੀ, ਹਰਦੀਪ ਕੌਰ, ਦਲਜੀਤ ਸਿੰਘ ਚਾਹਲ, ਰਜਿੰਦਰ ਸਿੰਘ ਚਾਹਲ ਕੈਨੇਡਾ, ਸਤਵੰਤ ਸਿੰਘ ਕਾਹਲੋਂ ਕੈਨੇਡਾ, ਸੋਹਣ ਸਿੰਘ ਸ਼ੇਰਗਿੱਲ ਯੂ. ਐੱਸ. ਏ., ਸੁਖਬੀਰ ਸਿੰਘ ਢਿੱਲੋਂ ਸਾਬਕਾ ਸਰਪੰਚ, ਬਲਵੀਰ ਸਿੰਘ ਸਰਪੰਚ ਧੌਲ, ਜਸਵਿੰਦਰ ਕੌਰ ਪੰਚ, ਕਮਲਜੀਤ ਕੌਰ ਪੰਚ, ਬੂਟਾ ਸਿੰਘ ਪੰਚ, ਚਮਨ ਲਾਲ ਪੰਚ, ਕੁਲਵਿੰਦਰ ਸਿੰਘ ਪੰਚ, ਭਜਨ ਸਿੰਘ, ਬਲਵੀਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ ਸਮੂਹ ਪਿੰਡ ਵਾਸੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਪਰੇਸ਼ਨ 'ਸ਼ੇਰ ਦੀ ਦਹਾੜ' ਨਾਂ ਤੋਂ ਹੰਕਾਰੀ ਪ੍ਰਵਿਰਤੀ ਜੱਗ ਜ਼ਾਹਿਰ ਹੁੰਦੀ ਹੈ- ਕਾ. ਸੇਖੋਂ ਅਗਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਦੇ ਵਰਕਰਾਂ ਨੇ ਯੂਨੀਅਨ ਦਾ ਕੀਤਾ ਗਠਨ
Ad Position 24