12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਟੋਲ ਪਲਾਜ਼ਾ ਬੱਛੂਆਂ ਦੇ ਵਰਕਰਾਂ ਨੇ ਯੂਨੀਅਨ ਦਾ ਕੀਤਾ ਗਠਨ

Ad Position 21
No active advertisement
ਅਜੀਤ ਡੈਸਕ 02-03-2026
ਕਾਠਗੜ੍ਹ, 1 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਟੋਲ ਪਲਾਜ਼ਾ ਬੱਛੂਆਂ ਵਿਚ ਕੰਮ ਕਰ ਰਹੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਟੋਲ ਪਲਾਜ਼ਾ ਯੂਨੀਅਨ ਬਣਾਉਣ ਦਾ ਮਤਾ ਰੱਖਿਆ ਅਤੇ ਜਿਸ 'ਚ ਸਾਰਿਆਂ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਮਨਜੂਰੀ ਦੇ ਦਿੱਤੀ | ਉਪਰੰਤ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਨਿਰਮਲ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਤੇ ਹਰਜੀਤ ਸਿੰਘ (ਬਿੱਲਾ), ਦੀਦਾਰ ਚੰਦ, ਇਕਬਾਲ ਸਿੰਘ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਰੋਹਿਤ, ਪਰਮਿੰਦਰ ਪੰਮਾ, ਰੋਹਿਤ ਗੁੱਜਰ, ਦਿਲਾਬਰ, ਗੁਰਚਰਨ ਗੁੱਜਰ, ਸੰਜੇ, ਗੌਰਵ, ਕਮਲਪ੍ਰੀਤ ਸਿੰਘ, ਸੰਜੀਵ ਕੁਮਾਰ, ਵਰਿੰਦਰ ਸਿੰਘ ਮੈਂਬਰ ਲਏ ਗਏ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੁਣੇ ਗਏ ਮੈਬਰਾਂ ਵਿੱਚੋਂ ਜਲਦੀ ਹੀ ਯੂਨੀਅਨ ਦੇ ਹੋਰ ਅਹੁਦੇਦਾਰ ਚੁਣੇ ਜਾਣਗੇ | ਇਸ ਮੌਕੇ ਗੁਰਪ੍ਰੀਤ (ਬੁੱਗੀ) ਜੱਸਾ ਮੰਡ, ਬਿੰਦਾ ਨੰਗਲ, ਬਿੰਦਰ ਟੌਂਸਾ, ਪੈਰੀ, ਸਾਹਿਲ ਮੰਡ, ਪਰਮਿੰਦਰ, ਬੱਲੂ ਟੌਂਸਾ ਤੇ ਗੋਪੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਢਿਆਣੀ ਵਿਖੇ ਹੈਲਥ ਸੈਂਟਰ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਬਸਪਾ ਦੀ ਸੂਬਾ ਪੱਧਰੀ ਰੈਲੀ ਇਤਿਹਾਸਿਕ ਹੋਵੇਗੀ- ਬੋਧ
Ad Position 24