29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੌਜਵਾਨ ਹੁੱਲੜਬਾਜ਼ੀ ਤੋਂ ਗੁਰੇਜ ਕਰਨ-ਪਠਲਾਵਾ ਸੰਸਥਾ

Ad Position 21
No active advertisement
ਅਜੀਤ ਡੈਸਕ 01-03-2026
ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹੋਲਾ ਮਹੱਲਾ ਮਨਾਉਣ ਲਈ ਸਿੱਖ ਸੰਗਤਾਂ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਉਤਸ਼ਾਹ ਨਾਲ ਪੁੱਜ ਕੇ ਨਤਮਸਤਕ ਹੁੰਦੀਆਂ ਹਨ | ਖਾਲਸੇ ਦੀ ਜਨਮ ਭੂਮੀ ਇਹ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਦੁਨੀਆਂ ਦੀ ਇਕ ਅਲੌਕਿਕ ਘਟਨਾ ਨੂੰ ਅੰਜਾਮ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਹੋਲਾ ਮਹੱਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪਰ ਅਫਸੋਸ ਕੁਝ ਨੌਜਵਾਨ ਜੋ ਸਿੱਖੀ ਸਿਧਾਂਤਾਂ ਤੋਂ ਬੇਮੁਖ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਮੋਟਰ ਸਾਈਕਲਾਂ ਨੂੰ ਵੱਡੇ-ਵੱਡੇ ਸਾਇਲੰਸਰ ਲਗਾ ਕੇ ਪਟਾਕੇ ਮਾਰ ਦੇ ਹੋਏ ਜਾਂਦੇ ਹੋਏ ਹੁੱਲੜਬਾਜੀ ਕਰਦੇ ਹਨ ਤੇ ਰਸਤੇ ਵਿੱਚ ਰਾਹਗੀਰਾਂ ਨਾਲ ਝਗੜਾ ਕਰਦੇ ਹਨ ਬੜਾ ਮੰਦਭਾਗਾ ਹੈ | ਇਹ ਸਭ ਕੁਝ ਸ਼ੋਭਾ ਨਹੀਂ ਦਿੰਦਾ | ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਸੰਗਤ ਸਮੇਤ ਨੌਜਵਾਨਾਂ ਨੂੰ ਸਤਿਕਾਰ ਸਹਿਤ ਅਪੀਲ ਹੈ ਕਿ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ | ਹੁਲੜਬਾਜੀ ਕਰਨਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ |
28 ਨਵ ਾਂਸਹਿਰ 16
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਵਿਖੇ ਬੱਚਿਆਂ ਦਾ ਦਾਖਲਾ ਸ਼ੁਰੂ-ਭੱਟੀ ਫਗਵਾੜਾ ਅਗਲੀ ਖ਼ਬਰ ਜੈਲਾ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ
Ad Position 24