13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਟੇਟ ਪੱਧਰੀ ਜੇਤੂ ਇਕਾਂਗੀ ਜ਼ਫਰਨਾਮਾ ਦੀ ਪੀ.ਐਮ ਸ੍ਰੀ ਸਕੂਲ ਮੁਕੰਦਪੁਰ ਵਿਖੇ ਸ਼ਾਨਦਾਰ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 20-02-2026
ਮੁਕੰਦਪੁਰ, 19 ਫਰਵਰੀ (ਅਮਰੀਕ ਸਿੰਘ ਢੀਂਡਸਾ)-ਸਰਕਾਰੀ ਪੀ. ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਵਿਹੜੇ 'ਚ ਸਟੇਟ ਪੱਧਰ 'ਤੇ ਸੋਨ ਤਗਮਾ ਜੇਤੂ ਇਕਾਂਗੀ 'ਜ਼ਫਰਨਾਮਾ' ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਸ ਇਕਾਂਗੀ ਨੇ ਪਹਿਲਾਂ ਹੀ ਰਾਜ ਪੱਧਰ 'ਤੇ ਸੋਨ ਤਗਮਾ ਹਾਸਿਲ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਅੱਜ ਦੀ ਪੇਸ਼ਕਾਰੀ ਦੌਰਾਨ ਵੀ ਇਸ ਨੇ ਦਰਸ਼ਕਾਂ ਦੇ ਦਿਲਾਂ 'ਤੇ ਗਹਿਰਾ ਅਸਰ ਛੱਡਿਆ | ਇਸ ਮੌਕੇ ਡੀ.ਈ.ਓ (ਸੈਕੰਡਰੀ ਸਿੱਖਿਆ) ਸ੍ਰੀਮਤੀ ਅਨੀਤਾ ਸ਼ਰਮਾ ਅਤੇ ਡਿਪਟੀ ਡੀ.ਈ.ਓ ਸ. ਲਖਵੀਰ ਸਿੰਘ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ | ਆਪਣੇ ਸੰਬੋਧਨ ਦੌਰਾਨ ਡਿਪਟੀ ਡੀ.ਈ.ਓ ਸ. ਲਖਵੀਰ ਸਿੰਘ ਨੇ ਇਕਾਂਗੀ ਦੇ ਪਾਤਰਾਂ-ਜ਼ਫਰਨਾਮਾ, ਔਰੰਗਜ਼ੇਬ, ਜੀਨਤ, ਅਸਦ ਖ਼ਾਨ, ਹਕੀਮ ਬੇਗਮ, ਉਦੈਪੁਰੀ ਅਤੇ ਦਰਬਾਰ ਦੇ ਹੋਰ ਕਿਰਦਾਰਾਂ-ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ | ਉਨ੍ਹਾਂ ਨੇ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਵਿਸ਼ਵਾਸ ਦਿਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵੀ ਅਜਿਹੀਆਂ ਟੀਮਾਂ ਨੂੰ ਮੁਕਾਬਲਿਆਂ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗਾ | ਇਸ ਪ੍ਰਸਤੁਤੀ ਦੀ ਤਿਆਰੀ 'ਚ ਪੀ.ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਡਾ. ਇੰਦਰਜੀਤਪਾਲ (ਲੈਕਚਰਾਰ ਅਰਥਸ਼ਾਸਤਰ), ਵਿਜੇ ਕੁਮਾਰ (ਪੰਜਾਬੀ ਮਾਸਟਰ) ਅਤੇ ਲੈਂਬਰ ਸਿੰਘ (ਪੀ.ਟੀ.ਆਈ) ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਟੌਂਸਾ ਦੀ ਸ਼੍ਰੀਮਤੀ ਮਨਿੰਦਰ ਕੌਰ (ਸ. ਸ ਮਿਸਟ੍ਰੈਸ) ਅਤੇ ਦੀਪਕ ਚੰਦੋਕ (ਸਾਇੰਸ ਮਾਸਟਰ) ਅਤੇ ਸਰਕਾਰੀ ਮਿਡਲ ਸਕੂਲ ਬੱਲੋਵਾਲ ਦੀ ਨਵਜੋਤ ਕੌਰ (ਸਾਇੰਸ ਮਿਸਟ੍ਰੈਸ) ਦਾ ਵੀ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ |
ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਡਾ. ਇੰਦਰਜੀਤਪਾਲ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਗੀਤਾ ਖੁਰਾਣਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇ. ਖਾਲਸਾ ਵਲੋਂ ਸੰਮਤੀ ਮੈਂਬਰ ਗੁਰਬਿੰਦਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਦੇ ਗੈਸਟ ਹਾਊਸ ਦਾ ਨਾਂਅ ਡਾ. ਐੱਸ.ਡੀ. ਖੇਪੜ ਦੇ ਨਾਂਅ 'ਤੇ ਰੱਖਿਆ
Ad Position 24